ਇਕ ਪਾਸੜ ਪਿਆਰ ’ਚ 14 ਸਾਲਾ ਕੁੜੀ ਦਾ ਰਿਸ਼ਤੇਦਾਰ ਨੇ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ

Wednesday, Oct 13, 2021 - 10:36 AM (IST)

ਇਕ ਪਾਸੜ ਪਿਆਰ ’ਚ 14 ਸਾਲਾ ਕੁੜੀ ਦਾ ਰਿਸ਼ਤੇਦਾਰ ਨੇ ਚਾਕੂ ਮਾਰ ਬੇਰਹਿਮੀ ਨਾਲ ਕੀਤਾ ਕਤਲ

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਮੰਗਲਵਾਰ ਨੂੰ ਵਿਚ ਸੜਕ ਤਿੰਨ ਲੋਕਾਂ ਨੇ ਚਾਕੂ ਮਾਰ ਕੇ 14 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਉਸ ਸਮੇਂ ਹੋਈ, ਜਦੋਂ ਕੁੜੀ ਕਬੱਡੀ ਦੇ ਅਭਿਆਸ ਲਈ ਜਾ ਰਹੀ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਜਮਾਤ 8 ’ਚ ਪੜ੍ਹਨ ਵਾਲੀ ਕੁੜੀ ਦੇ ਦੂਰ ਦੇ ਇਕ ਰਿਸ਼ਤੇਦਾਰ ਦਾ ‘ਇਕ ਪਾਸੜ’ ਪਿਆਰ ਇਸ ਕਤਲ ਦਾ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼

ਪੁਲਸ ਡਿਪਟੀ ਕਮਿਸ਼ਨਰ ਨਰਮਤਾ ਪਾਟਿਲ ਨੇ ਕਿਹਾ,‘‘ਕੁੜੀ ਸ਼ਾਮ ਕਰੀਬ 5.45 ਵਜੇ ਕਬੱਡੀ ਦੇ ਅਭਿਆਸ ਲਈਬਿਬੇਵਾੜੀ ਖੇਤਰ ਦੇ ਯਸ਼ ਲਾਨਸ ਜਾ ਰਹੀ ਸੀ ਕਿ ਉਦੋਂ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 22 ਸਾਲਾ ਇਕ ਮੁੰਡੇ ਸਮੇਤ ਤਿੰਨ ਲੋਕ ਪਹੁੰਚੇ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਚਾਕੂਆਂ ਨਾਲ ਕਈ ਵਾਰ ਕੀਤੇ। ਹਮਲਾ ਇੰਨਾ ਬੇਰਹਿਮੀ ਨਾਲ ਕੀਤਾ ਗਿਆ ਸੀ ਕਿ ਕੁੜੀ ਦੀ ਹਾਦਸੇ ਵਾਲੀ ਜਗ੍ਹਾ ’ਤੇ ਹੀ ਮੌਤ ਹੋ ਗਈ।’’ ਹਮਲੇ ਤੋਂ ਬਾਅਦ ਤਿੰਨੋਂ ਲੋਕ ਫਰਾਰ ਹੋ ਗਏ। ਪੁਲਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News