ਜਬਰ ਜ਼ਿਨਾਹ ਦੀ ਸ਼ਿਕਾਰ ਹੋਈ 17 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਦੋਸ਼ੀ ਰਿਸ਼ਤੇਦਾਰ ਗ੍ਰਿਫ਼ਤਾਰ
Wednesday, Sep 29, 2021 - 11:41 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ 17 ਸਾਲਾ ਇਕ ਕੁੜੀ ਨਾਲ ਉਸ ਦੇ ਰਿਸ਼ਤੇਦਾਰ ਨੇ ਕਈ ਵਾਰ ਜਬਰ ਜ਼ਿਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ 24 ਸਾਲਾ ਦੋਸ਼ੀ ਨੂੰ ਭਿਵੰਡੀ ਤਾਲੁਕਾ ਦੇ ਇਕ ਪਿੰਡ ਤੋਂ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਬੈਂਚ ’ਤੇ ਬੈਠਣ ਨੂੰ ਲੈ ਕੇ ਵਿਵਾਦ, ਸਹਿਪਾਠੀ ਨੇ ਚਾਕੂ ਮਾਰ ਕੇ ਕੀਤਾ 11ਵੀਂ ਦੇ ਵਿਦਿਆਰਥੀ ਦਾ ਕਤਲ
ਪੀੜਤਾ ਦੋਸ਼ੀ ਦੀ ਰਿਸ਼ਤੇ ’ਚ ਭੈਣ ਲੱਗਦੀ ਹੈ। ਦੋਵੇਂ ਹੀ ਇਕ ਘਰ ’ਚ ਰਹਿੰਦੇ ਸਨ ਅਤੇ ਦੋਸ਼ੀ ਨੇ ਪੀੜਤਾ ਨਾਲ ਕਈ ਵਾਰ ਜਬਰ ਜ਼ਿਨਾਹ ਕੀਤਾ। ਉਨ੍ਹਾਂ ਦੱਸਿਆ ਕਿ ਕੁੜੀ ਗਰਭਵਤੀ ਹੋ ਗਈ ਸੀ ਅਤੇ ਐਤਵਾਰ ਨੂੰ ਇਕ ਹਸਪਤਾਲ ’ਚ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਦੋਸ਼ੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆਗਿਆਹੈ ਅਤੇ ਉਸ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 (ਜਬਰ ਜ਼ਿਨਾਹ) ਅਤੇ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜੰਮੂ ’ਚ ਛੱਤੀਸਗੜ੍ਹ ਦੇ ਵਿਚਾਰ ਅਧੀਨ ਕੈਦੀ ਦੀ ਮੌਤ, ਜੇਲ੍ਹ ’ਚ ਚੱਲ ਰਿਹਾ ਸੀ ਇਲਾਜ