ਵਿਵਾਦ ਮਗਰੋਂ ਨਾਬਾਲਗ ਨੂੰ ਭੱਠੀ ''ਚ ਦਿੱਤਾ ਧੱਕਾ, ਜ਼ਖਮੀ

Wednesday, Jul 17, 2024 - 10:33 PM (IST)

ਵਿਵਾਦ ਮਗਰੋਂ ਨਾਬਾਲਗ ਨੂੰ ਭੱਠੀ ''ਚ ਦਿੱਤਾ ਧੱਕਾ, ਜ਼ਖਮੀ

ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਇੱਕ ਨਾਬਾਲਗ ਨੂੰ ਬਲਦੀ ਭੱਠੀ ਵਿਚ ਧੱਕਾ ਦੇ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਨਾਬਾਲਗ (17) ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਕਰਤਲਾ ਥਾਣਾ ਖੇਤਰ ਦੇ ਪਿੰਡ ਨਾਨਬੀਰਾਰ ਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜਾਣਕਾਰੀ ਮੁਤਾਬਕ ਮੁਹੱਰਮ ਦੇ ਮੌਕੇ 'ਤੇ ਤਾਜੀਆ ਰੈਲੀ ਨੂੰ ਲੈ ਕੇ ਦੋ ਗੁੱਟਾਂ 'ਚ ਲੜਾਈ ਹੋ ਗਈ। ਇਸ ਦੌਰਾਨ ਇਹ ਘਟਨਾ ਵਾਪਰੀ। ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ। ਉਥੇ ਵੱਡੀ ਗਿਣਤੀ ਵਿਚ ਪੁਲਸ ਬਲ ਤਾਇਨਾਤ ਕੀਤੇ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਾਈ ਦੀ ਘਟਨਾ ਪੁਰਾਣੇ ਵਿਵਾਦ ਨੂੰ ਲੈ ਕੇ ਹੋਈ ਹੈ।


author

DILSHER

Content Editor

Related News