Spicejet ਦੀ ਫਲਾਈਟ 'ਚ ਆਈ ਤਕਨੀਕੀ ਖ਼ਰਾਬੀ, ਰਸਤੇ 'ਚੋਂ ਮੁੰਬਈ ਪਰਤਿਆ ਜਹਾਜ਼
Sunday, Feb 19, 2023 - 03:37 AM (IST)

ਮੁੰਬਈ (ਭਾਸ਼ਾ): ਮੁੰਬਈ ਤੋਂ ਕਾਂਡਲਾ ਜਾਣ ਵਾਲਾ ਸਪਾਈਸਜੈੱਟ ਦਾ ਇਕ ਵਿਮਾਨ ਸ਼ਨਿੱਚਰਵਾਰ ਨੂੰ ਤਕਨੀਕੀ ਸਮੱਸਿਆ ਦੀ ਸਤਰਕਤਾ (ਪ੍ਰੈਸ਼ਰਾਈਜ਼ੇਸ਼ਨ ਅਲਰਟ) ਕਾਰਨ ਸ਼ਹਿਰ ਦੇ ਹਵਾਈ ਅੱਡੇ 'ਤੇ ਪਰਤ ਆਇਆ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ। ਸਪਾਈਸਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਵਿਮਾਨ ਸੁਰੱਖਿਅਤ ਉਤਰ ਗਿਆ ਹੈ ਅਤੇ ਨਾ ਤਾਂ ਯਾਤਰੀਆਂ ਤੇ ਨਾ ਹੀ ਚਾਲਕ ਦਲ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੀ ਸੂਚਨਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਸ਼ਿਵਰਾਤਰੀ ਮੌਕੇ ਬਣਿਆ ਵਿਸ਼ਵ ਰਿਕਾਰਡ, 18.8 ਲੱਖ ਦੀਵਿਆਂ ਨਾਲ ਰੁਸ਼ਨਾਇਆ ਉਜੈਨ
ਹਾਲਾਂਕਿ, ਏਅਰਲਾਈਨ ਨੇ ਕਿਊ400 ਵਿਮਾਨ ਵਿਚ ਸਵਾਰ ਲੋਕਾਂ ਦੀ ਗਿਣਤੀ ਸਾਂਝੀ ਨਹੀਂ ਕੀਤੀ। ਏਅਰਲਾਈਨ ਨੇ ਬਿਆਨ ਵਿਚ ਕਿਹਾ ਕਿ 19 ਫ਼ਰਵਰੀ ਨੂੰ ਸਪਾਈਸਜੈੱਟ ਕਿਊ400 ਵਿਮਾਨ ਨੂੰ ਏਅਰਲਾਈਨ ਦੀ ਉਡਾਨ ਐੱਸ.ਜੀ 2903 (ਮੁੰਬਈ-ਕਾਂਡਲਾ) ਸੰਚਾਲਿਤ ਕਰਨ ਲਈ ਨਿਰਧਾਰਿਤ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ, "ਵਿਮਾਨ ਦੇ ਉਡਾਨ ਭਰਣ ਤੋਂ ਬਾਅਦ ਤਕਨੀਕੀ ਸਮੱਸਿਆ ਦੀ ਸਤਕਰਤਾ ਦੀ ਸੂਚਨਾ ਮਿਲੀ। ਵਿਮਾਨ ਦੇ ਚਾਲਕ ਦਲ ਦੇ ਮੁਖੀ ਨੇ ਮੁੰਬਈ ਪਰਤਣ ਦਾ ਫ਼ੈਸਲਾ ਲਿਆ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।