ਅਧਿਆਪਕ ਦਿਵਸ: ਜੰਮੂ-ਕਸ਼ਮੀਰ ''ਚ ਭਰਾ-ਭੈਣ ਨੇ ਅਨਾਥ ਬੱਚਿਆਂ ਨੂੰ ਵੰਡੇ ਮਾਸਕ ਅਤੇ ਸੈਨੇਟਾਈਜ਼ਰ
Saturday, Sep 05, 2020 - 11:07 PM (IST)
ਜੰਮੂ - ਅਧਿਆਪਕ ਦਿਵਸ ਨੂੰ ਅਨੋਖੇ ਤਰੀਕੇ ਨਾਲ ਮਨਾਉਂਦੇ ਹੋਏ ਇੱਕ ਜੁੜਵਾਂ ਭਰਾ-ਭੈਣ ਨੇ ਸ਼ਨੀਵਾਰ ਨੂੰ ਸ਼ਹਿਰ 'ਚ ਅਨਾਥ ਬੱਚਿਆਂ ਨੂੰ ਹੱਥ ਨਾਲ ਬਣੇ ਮਾਸਕ, ਸੈਨੇਟਾਈਜ਼ਰ ਅਤੇ ਸਫਾਈ ਨਾਲ ਜੁੜੇ ਹੋਰ ਉਤਪਾਦ ਪਹੁੰਚਾਏ, ਜੋ ਉਨ੍ਹਾਂ ਨੇ ਆਪਣੀ ਜੇਬ ਖ਼ਰਚ ਨਾਲ ਖਰੀਦੇ ਸਨ। ਜਮਾਤ 11ਵੀਂ 'ਚ ਪੜ੍ਹਨ ਵਾਲੇ ਸਵਪਨਿਲ ਅਤੇ ਸਵਪਨਿਲਾ ਆਚਾਰੀਆ ਨੇ ਬੱਚਿਆਂ ਨੂੰ ਬੇਕਾਰ ਚੀਜ਼ਾਂ ਨਾਲ ਘਰ ਸਜਾਉਣ ਦੀਆਂ ਸੁੰਦਰ ਚੀਜ਼ਾਂ ਬਣਾਉਣਾ ਵੀ ਸਿਖਾਇਆ।
ਦੋਵੇਂ ਭਰਾ-ਭੈਣ ਸੇਵਾ ਭਾਰਤੀ ਨਜ਼ਰ ਕੰਨਿਆ ਬੋਰਡਿੰਗ ਅਤੇ ਜੰਮੂ ਦੇ ਅੰਫਾਲਾ ਸਥਿਤ ਇੱਕ ਹੋਰ ਅਨਾਥ ਆਸ਼ਰਮ ਵੀ ਗਏ। ਉਨ੍ਹਾਂ ਕਿਹਾ ਕਿ ਉਹ ਸਵਾਮੀ ਵਿਵੇਕਾਨੰਦ ਦੇ ਦਰਸ਼ਨ ਤੋਂ ਪ੍ਰਭਾਵਿਤ ਹਨ। ਅਨਾਥ ਆਸ਼ਰਮ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਸਵਪਨਿਲ ਅਤੇ ਸਵਪਨਿਲਾ ਨੇ ਅਨਾਥ ਬੱਚਿਆਂ ਨੂੰ ਹੱਥ ਨਾਲ ਬਣੇ ਮਾਸਕ, ਸੈਨੇਟਾਈਜ਼ਰ ਅਤੇ ਸਫਾਈ ਦੇ ਹੋਰ ਉਤਪਾਦ ਵੰਡੇ, ਜੋ ਉਹ ਆਪਣੇ ਜੇਬ ਖ਼ਰਚ ਦੇ ਪੈਸਿਆਂ ਤੋਂ ਲੈ ਕੇ ਆਏ ਸਨ।