ਬਦਮਾਸ਼ ਦਾ ਪਿੱਛਾ ਕਰ ਰਹੀ ਟੀਚਰ ਦੀ ਸਕੂਟੀ ਖੰਭੇ ਨਾਲ ਟਕਰਾਈ, ਮੌਤ

07/28/2016 9:32:20 AM

ਨਵੀਂ ਦਿੱਲੀ— ਬਾਹਰੀ ਦਿੱਲੀ ''ਚ ਇਕ ਬਦਮਾਸ਼ ਨੇ 27 ਸਾਲ ਦੀ ਇਕ ਲੜਕੀ ਨੂੰ ਮੌਤ ਦੇ ਮੂੰਹ ''ਚ ਧੱਕ ਦਿੱਤਾ। ਪਰਸ ਖੋਹ ਕੇ ਦੌੜ ਰਹੇ ਬਦਮਾਸ਼ ਦਾ ਪਿੱਛਾ ਕਰਨ ''ਚ ਲੜਕੀ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਬਦਮਾਸ਼ ਸੀ.ਸੀ.ਟੀ.ਵੀ. ''ਚ ਕੈਦ ਵੀ ਹੋਇਆ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਸ ਨੇ ਇਸ ਮਾਮਲੇ ''ਚ ਸੜਕ ਹਾਦਸੇ ਦਾ ਕੇਸ ਦਰਜ ਕੀਤਾ ਹੈ।
ਬਾਂਕਾਨੇਰ ''ਚ ਰਹਿਣ ਵਾਲੀ ਪ੍ਰਿੰਸ਼ੀ ਦਾ ਗੈਸਟ ਟੀਚਰ ਦੇ ਤੌਰ ''ਤੇ ਜੀ.ਟੀ.ਜੀ. ''ਚ ਸਲੈਕਸ਼ਨ ਹੋਇਆ ਸੀ। ਰੋਜ਼ਾਨਾ ਦੀ ਤਰ੍ਹਾਂ ਪ੍ਰਿੰਸ਼ੀ ਸਕੂਟੀ ''ਤੇ ਸਵਾਰ ਹੋ ਕੇ ਸਕੂਲ ਜਾ ਰਹੀ ਸੀ। ਇਕ ਬਾਈਕ ਸਵਾਰ ਬਦਮਾਸ਼ ਨੇ ਪ੍ਰਿੰਸ਼ੀ ਦਾ ਪਿੱਛਾ ਕੀਤਾ ਅਤੇ ਉਸ ਦਾ ਪਰਸ ਖੋਹ ਕੇ ਦੌੜਨ ਲੱਗਾ। ਇਸ ਤੋਂ ਬਾਅਦ ਪ੍ਰਿੰਸ਼ੀ ਨੇ ਬਦਮਾਸ਼ ਦਾ ਸਕੂਟੀ ''ਤੇ ਪਿੱਛਾ ਕੀਤਾ। ਇਸ ਦੌਰਾਨ ਉਹ ਸਕੂਟੀ ਤੋਂ ਕੰਟਰੋਲ ਗਵਾ ਬੈਠੀ। ਸਕੂਟੀ ਇਕ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ''ਚ ਪ੍ਰਿੰਸ਼ੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

 


Disha

News Editor

Related News