ਬਾਰ ''ਚ ਚੱਲ ਰਹੀ ਜਨਮ ਦਿਨ ਦੀ ਪਾਰਟੀ ''ਚ ਅੰਨ੍ਹੇਵਾਹ ਫਾਇਰਿੰਗ, 8 ਲੋਕਾਂ ਦੀ ਹੋਈ ਮੌਤ
Monday, May 13, 2024 - 04:19 AM (IST)

ਕੁਇਟੋ (ਯੂ.ਐੱਨ.ਆਈ.) : ਇਕਵਾਡੋਰ ਵਿਚ ਇਕ ਬਾਰ ਵਿਚ ਜਨਮਦਿਨ ਦੇ ਜਸ਼ਨ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸਾਂਤਾ ਏਲੇਨਾ ਸੂਬੇ ਵਿਚ ਵਾਪਰੀ ਹੈ ਅਤੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾ ਉਸੇ ਵਿਅਕਤੀ ’ਤੇ ਕੀਤਾ ਗਿਆ ਸੀ ਜਿਸ ਨੇ ਸਮਾਗਮ ਦਾ ਆਯੋਜਨ ਕੀਤਾ ਸੀ।
ਸਥਾਨਕ ਪੁਲਸ ਨੇ ਦੱਸਿਆ ਕਿ ਹਮਲਾਵਰ ਇਕ ਟੈਕਸੀ ਅਤੇ ਦੋ ਮੋਟਰਸਾਈਕਲਾਂ ’ਤੇ ਸਵਾਰ ਸਨ। ਇਹ ਘਟਨਾ ਕੁਇਟੋ ਤੋਂ 185 ਮੀਲ (300 ਕਿਲੋਮੀਟਰ) ਦੱਖਣ-ਪੱਛਮ ਵਿਚ ਚੰਦੂਏ ਸ਼ਹਿਰ ਦੇ ਇਕ ਬਾਰ ਵਿੱਚ ਵਾਪਰੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ’ਚ 5 ਮਰਦ ਅਤੇ 3 ਔਰਤਾਂ ਹਨ ਅਤੇ ਉਨ੍ਹਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e