ਟੈਂਕਰ ਪਲਟਣ ਨਾਲ ਵਗੀ ਦੁੱਧ ਦੀ ਨਦੀ, ਲੋਕਾਂ ਨੇ ਭਰੀਆ ਬਾਲਟੀਆਂ

06/28/2019 11:54:03 AM

ਝੁੰਝੁਨੂੰ— ਰਾਜਸਥਾਨ ਦੇ ਬਿਸਾਊ ਕਸਬੇ 'ਚ ਦੁੱਧ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਟੈਂਕਰ ਪਲਟਦੇ ਹੀ ਢੱਕਣ ਖੁੱਲ੍ਹ ਗਿਆ। ਮੌਕੇ 'ਤੇ ਦੁੱਧ ਵਗਣ ਲੱਗਾ ਅਤੇ ਲੋਕਾਂ 'ਚ ਇਸ ਨੂੰ ਲੁੱਟਣ ਲਈ ਜਦੋ-ਜਹਿਦ ਸ਼ੁਰੂ ਹੋ ਗਈ। ਉੱਥੇ ਹੀ ਟੈਂਕਰ ਦੇ ਪਲਟਣ ਦੌਰਾਨ ਚਾਲਕ-ਕੰਡਕਟਰ ਨੇ ਟੈਂਕਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।PunjabKesariਲੋਕਾਂ ਨੇ ਭਰੀਆ ਬਾਲਟੀਆਂ
ਜਾਣਕਾਰੀ ਅਨੁਸਾਰ ਬਿਸਾਊ ਕਸਬੇ 'ਚ ਚੁਰੂ ਰੋਡ 'ਤੇ ਮਦਰਸੇ ਕੋਲ ਵੀਰਵਾਰ ਦੁਪਹਿਰ ਦੁੱਧ ਨਾਲ ਭਰਿਆ ਟੈਂਕਰ ਪਲਟ ਗਿਆ। ਟੈਂਕਰ ਪਲਟਦੇ ਹੀ ਸੜਕ 'ਤੇ ਦੁੱਧ ਵਗਣ ਲੱਗਾ। ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਹੱਥ ਜਿਹੜਾ ਵੱਡਾ ਜਾਂ ਛੋਟਾ ਭਾਂਡਾ ਲੱਗਾ ਲੈ ਕੇ ਨਿਕਲ ਪਏ। ਕਈ ਲੋਕਾਂ ਨੇ ਬਾਲਟੀਆਂ ਤਾਂ ਕਿਸੇ ਨੇ ਪੀਪੇ ਭਰਨੇ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਡਰਾਈਵਰ ਲੂਣਕਰਣਸਰ ਤੋਂ 13 ਹਜ਼ਾਰ ਲੀਟਰ ਦੁੱਧ ਭਰ ਕੇ ਅਲਵਰ ਦੇ ਸਤਨੋਲਾ ਜਾ ਰਿਹਾ ਸੀ। ਚਾਲਕ ਅਨੁਸਾਰ ਬਿਸਾਊ ਤੋਂ ਲੰਘਣ ਦੌਰਾਨ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਨੂੰ ਸਾਈਡ ਦੇਣ ਦੇ ਚੱਕਰ 'ਚ ਟੈਂਕਰ ਸੜਕ ਤੋਂ ਹੇਠਾਂ ਉਤਰਦੇ ਹੋਏ ਪਲਟ ਗਿਆ।PunjabKesariਚਸ਼ਮਦੀਦਾਂ ਅਨੁਸਾਰ ਨੀਂਦ ਆਉਣ ਕਾਰਨ ਹੋਇਆ ਹਾਦਸਾ
ਚਸ਼ਮਦੀਦਾਂ ਅਨੁਸਾਰ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ। ਟੈਂਕਰ ਦੀ ਲਪੇਟ 'ਚ ਆਉਣ ਨਾਲ 11 ਹਾਜ਼ਰ ਵੋਲਟ ਦੀ ਲਾਈਨ ਦਾ ਪੋਲ ਵੀ ਉਖੜ ਗਿਆ। ਸੂਚਨਾ 'ਤੇ ਮੌਕੇ 'ਤੇ ਪਹੁੰਚੇ ਡਿਸਕਾਮ ਦੇ ਜੇ.ਈ.ਐੱਨ. ਮਨੋਜ ਨੇਹਰਾ ਨੇ ਬਿਜਲੀ ਬੰਦ ਕਰਵਾਈ, ਜਿਸ ਤੋਂ ਬਾਅਦ ਕਰੇਨ ਦੇ ਮਾਧਿਅਮ ਨਾਲ ਟੈਂਕਰ ਨੂੰ ਸਿੱਧਾ ਕੀਤਾ ਗਿਆ। ਮੌਕੇ 'ਤੇ ਪਹੁੰਚੇ ਬਿਸਾਊ ਸੰਘਰਸ਼ ਕਮੇਟੀ ਦੇ ਬਸੰਤ ਚੇਜਾਰਾ ਨੇ ਟੁੱਟੀਆਂ ਹੋਈਆਂ ਸੜਕਾਂ ਨੂੰ ਇਸ ਹਾਦਸੇ ਦਾ ਕਾਰਨ ਦੱਸਿਆ।


DIsha

Content Editor

Related News