ਹਾਈਵੇਅ ''ਤੇ ਪਲਟਿਆ ਰਿਫਾਇੰਡ ਨਾਲ ਭਰਿਆ ਟੈਂਕਰ, ਤੇਲ ਲੁੱਟਣ ਲਈ ਟੁੱਟ ਕੇ ਪੈ ਗਏ ਲੋਕ

Monday, May 20, 2024 - 10:52 PM (IST)

ਹਾਈਵੇਅ ''ਤੇ ਪਲਟਿਆ ਰਿਫਾਇੰਡ ਨਾਲ ਭਰਿਆ ਟੈਂਕਰ, ਤੇਲ ਲੁੱਟਣ ਲਈ ਟੁੱਟ ਕੇ ਪੈ ਗਏ ਲੋਕ

ਜੀਂਦ- ਹਰਿਆਣਾ 'ਚ ਜੀਂਦ ਦੇ ਚੁਲਾਨਾ 'ਚ ਕਰਸੋਲਾ ਬਾਈਪਾਸ ਨੇੜੇ ਐਤਵਾਰ ਰਾਤ ਇਕ ਰਿਫਾਇੰਡ ਤੇਲ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ ਜਿਸ ਤੋਂ ਬਾਅਦ ਤੇਲ ਭਰਨ ਲਈ ਆਪਣੇ-ਆਪਣੇ ਭਾਂਡੇ ਲੈ ਕੇ ਲੋਕ ਟੈਂਕਰ ਵੱਲ ਦੌੜ ਪਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਪੁਲਸ ਨੇ ਲੋਕਾਂ ਨੂੰ ਤੇਲ ਲਿਜਾਉਣ ਤੋਂ ਰੋਕਿਆ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਔਰਤਾਂ ਅਤੇ ਬੱਚੇ ਭਾਂਡਿਆਂ 'ਚ ਤੇਲ ਭਰਦੇ ਨਜ਼ਰ ਆਏ।

ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਡਰਾਈਵਰ ਨੂੰ ਜੁਲਾਨਾ ਸਥਿਤ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਡਰਾਈਵਰ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਟੈਂਕਰ ਚਾਲਕ ਮਾਨਵ ਵਿਸ਼ਵਾਸ ਵਾਸੀ ਧਰਮਨਗਰ, ਤ੍ਰਿਪੁਰਾ ਨੇ ਦੱਸਿਆ ਕਿ ਉਹ ਟੈਂਕਰ ਵਿੱਚ 34 ਹਜ਼ਾਰ ਲੀਟਰ ਰਿਫਾਇੰਡ ਤੇਲ ਭਰ ਕੇ ਕਲਕੱਤਾ ਤੋਂ ਜਲੰਧਰ ਜਾ ਰਿਹਾ ਸੀ। ਮਾਨਵ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਜੁਲਾਨਾ ਦੇ ਕਰਸੋਲਾ ਮਾਰਗ ਬਾਈਪਾਸ 'ਤੇ ਪਹੁੰਚਿਆ ਤਾਂ ਅਚਾਨਕ ਉਸ ਦਾ ਟੈਂਕਰ ਬੇਕਾਬੂ ਹੋ ਕੇ ਸਰਵਿਸ ਰੋਡ ਦੇ ਨਾਲ ਲੱਗਦੇ ਨਾਲੇ 'ਚ ਪਲਟ ਗਿਆ। ਇਸ ਤੋਂ ਬਾਅਦ ਤੇਲ ਲੁੱਟਣ ਲਈ ਲੋਕ ਟੈਂਕਰ 'ਤੇ ਟੁੱਟ ਕੇ ਪੈ ਗਏ। ਡਰਾਈਵਰ ਨੇ ਲੋਕਾਂ ਨੂੰ ਤੇਲ ਚੁੱਕਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੋਕ ਨਹੀਂ ਮੰਨੇ।

ਇਸ ਤੋਂ ਬਾਅਦ ਲੋਕਾਂ ਨੂੰ ਤੇਲ ਲੈ ਕੇ ਜਾਣ ਤੋਂ ਰੋਕਣ ਲਈ ਪੁਲਸ ਨੂੰ ਬੁਲਾਉਣਾ ਪਿਆ। ਜੁਲਾਨਾ ਅਨਾਜ ਮੰਡੀ ਚੌਕੀ ਦੇ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਤੇਲ ਲੈਣ ਤੋਂ ਰੋਕਿਆ।


author

Rakesh

Content Editor

Related News