ਤਾਮਿਲਨਾਡੂ ਦੇ ਆਰਟਿਸਟ ਨੇ ਤਰਬੂਜ ''ਤੇ ਬਣਾਈ ਟਰੰਪ ਅਤੇ ਮੋਦੀ ਦੀ ਤਸਵੀਰ

Sunday, Feb 23, 2020 - 11:52 AM (IST)

ਤਾਮਿਲਨਾਡੂ ਦੇ ਆਰਟਿਸਟ ਨੇ ਤਰਬੂਜ ''ਤੇ ਬਣਾਈ ਟਰੰਪ ਅਤੇ ਮੋਦੀ ਦੀ ਤਸਵੀਰ

ਥੇਨੀ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਤਿਆਰੀਆਂ ਅੰਤਿਮ ਦੌਰ 'ਚ ਹਨ। ਉਨ੍ਹਾਂ ਦੀ ਫੇਰੀ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਤੋਂ ਲੈ ਕੇ ਕਈ ਹੋਰ ਲੋਕ ਆਪਣੇ-ਆਪਣੇ ਤਰੀਕੇ ਨਾਲ ਤਿਆਰੀਆਂ ਕਰਨ 'ਚ ਜੁੱਟੇ ਹੋਏ ਹਨ। ਇਸੇ ਤਰ੍ਹਾਂ ਟਰੰਪ ਦੇ ਸਵਾਗਤ ਲਈ ਤਾਮਿਲਨਾਡੂ ਦੇ ਫਰੂਟ ਕਾਰਵਿੰਗ ਦੇ ਮਾਹਰ ਆਰਟਿਸਟ ਐੱਮ.ਅਲੇਨਚੇਜੀਅਨ ਨੇ ਤਰਬੂਜ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਖਾਸ ਤਸਵੀਰ ਬਣਾਈ ਹੈ। ਇਸ ਤੋਂ ਇਲਾਵਾ ਆਰਟਿਸਟ ਅਲੇਨਚੇਜੀਅਨ ਨੇ ਪਿੱਠਭੂਮੀ 'ਚ ਤਾਜਮਹੱਲ ਦੀ ਤਸਵੀਰ ਵੀ ਬਣਾਈ ਹੈ।

PunjabKesari

ਆਰਟਿਸਟ ਅਲੇਨਚੇਜੀਅਨ ਨੇ ਦੱਸਿਆ, ''ਮੈਂ ਖੁਸ਼ ਹਾਂ ਕਿ ਟਰੰਪ ਨੂੰ ਦੋ ਦਿਨਾਂ ਦੀ ਫੇਰੀ ਦੌਰਾਨ ਸਾਡੇ ਦੇਸ਼ ਦੀ ਵਿਰਾਸਤ ਅਤੇ ਸੰਸਕ੍ਰਿਤੀ ਦੇ ਬਾਰੇ ਪਤਾ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਪਿੱਠਭੂਮੀ 'ਚ ਤਾਜਮਹੱਲ ਦੇ ਨਾਲ ਟਰੰਪ ਅਤੇ ਮੋਦੀ ਦੀ ਤਸਵੀਰ ਬਣਾਉਣ 'ਚ 2 ਘੰਟੇ ਦਾ ਸਮਾਂ ਲੱਗਿਆ।'' 

PunjabKesari

ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ 'ਚ 2 ਦਿਨਾਂ ਦੀ ਫੇਰੀ 'ਤੇ ਆ ਰਹੇ ਹਨ। ਆਗਰਾ ਪ੍ਰੋਗਰਾਮ ਤਹਿਤ ਟਰੰਪ ਤਾਜਮਹੱਲ ਦੇਖਣ ਤੋਂ ਇਲਾਵਾ ਸੰਸਕ੍ਰਿਤੀ ਪ੍ਰੋਗਰਾਮ ਵੀ ਦੇਖਣਗੇ। ਇਸ ਲਈ ਏਅਰਪੋਰਟ 'ਚ ਤਾਜਮਹੱਲ ਤੱਕ 3,000 ਕਲਾਕਾਰ ਟਰੰਪ ਦਾ ਸਵਾਗਤ ਕਰਨਗੇ। 16 ਸਥਾਨਾਂ 'ਤੇ ਸੰਸਕ੍ਰਿਤੀ ਪ੍ਰੋਗਰਾਮਾਂ ਲਈ ਮੰਚ ਤਿਆਰ ਕੀਤਾ ਗਿਆ ਹੈ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

PunjabKesari


author

Iqbalkaur

Content Editor

Related News