ਸ਼ਖ਼ਸ ਨੇ 1 ਰੁਪਏ ਦੇ ਸਿੱਕਿਆਂ ਨਾਲ ਖਰੀਦੀ ਡਰੀਮ ਬਾਈਕ, ਸ਼ੋਅ ਰੂਮ ਦੇ ਕਾਮਿਆਂ ਨੂੰ ਗਿਣਨ ’ਚ ਲੱਗੇ 10 ਘੰਟੇ

Monday, Mar 28, 2022 - 04:23 PM (IST)

ਸ਼ਖ਼ਸ ਨੇ 1 ਰੁਪਏ ਦੇ ਸਿੱਕਿਆਂ ਨਾਲ ਖਰੀਦੀ ਡਰੀਮ ਬਾਈਕ, ਸ਼ੋਅ ਰੂਮ ਦੇ ਕਾਮਿਆਂ ਨੂੰ ਗਿਣਨ ’ਚ ਲੱਗੇ 10 ਘੰਟੇ

ਸਲੇਮ- ਕਹਾਵਤ ਹੈ ਪਾਈ-ਪਾਈ ਜੋੜ ਕੇ ਖਰੀਦਣਾ, ਇਸ ਕਹਾਵਤ ਨੂੰ ਤਾਮਿਲਨਾਡੂ ਦੇ ਇਕ ਸ਼ਖ਼ਸ ਨੇ ਸੱਚ ਸਾਬਤ ਕਰ ਦਿੱਤਾ, ਜਦੋਂ ਉਹ ਇਕ-ਇਕ ਰੁਪਏ ਦੇ ਸਿੱਕੇ ਜੋੜ ਕੇ ਆਪਣੀ ਸੁਫ਼ਨਿਆਂ ਯਾਨੀ ਕਿ ਡਰੀਮ ਬਾਈਕ ਖਰੀਦਣ ਸ਼ੋਅ ਰੂਮ ਪਹੁੰਚਿਆ। ਸ਼ੋਅ ਰੂਮ ਦੇ ਮੈਨੇਜਰ ਮਹਾਵਿਕ੍ਰਾਂਤ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਉਸ ਬਾਈਕ ਦੀ ਨਕਦੀ ਨੂੰ ਗਿਣਨ ’ਚ 10 ਘੰਟੇ ਦਾ ਸਮਾਂ ਲੱਗ ਜਾਵੇਗਾ। ਦਰਅਸਲ ਨੌਜਵਾਨ ਨੇ ਬਾਈਕ ਦੀ ਪੇਮੈਂਟ 1-1 ਰੁਪਏ ਦੇ ਸਿੱਕਿਆਂ ’ਚ ਕੀਤੀ। ਮਾਮਲਾ ਤਾਮਿਲਨਾਡੂ ਦੇ ਸਲੇਮ ਦਾ ਹੈ। 

ਇਹ ਵੀ ਪੜ੍ਹੋ: ਲਾੜੀ ਨੇ ਜੈਮਾਲਾ ਪਾਉਣ ਤੋਂ ਕੀਤਾ ਇਨਕਾਰ ਤਾਂ ਬੇਰੰਗ ਪਰਤੀ ਬਰਾਤ, ਸਦਮੇ ’ਚ ਲਾੜੇ ਨੇ ਕੀਤੀ ਖ਼ੁਦਕੁਸ਼ੀ

PunjabKesari

29 ਸਾਲਾ ਵੀ. ਬੂਪਤੀ ਨੇ ਆਪਣੀ ਡਰੀਮ ਬਾਈਕ ਖਰੀਦਣ ਲਈ 1-1 ਰੁਪਏ ਦੇ ਸਿੱਕੇ ਜੋੜੇ। ਬੂਪਤੀ ਨੂੰ ਬਾਈਕ ਖਰੀਦਣ ਦੀ ਰਕਮ 2.6 ਲੱਖ ਜੋੜਨ ਲਈ 3 ਸਾਲ ਤੋਂ ਵੱਧ ਸਮਾਂ ਲੱਗਾ। ਉਹ ਮੰਦਰਾਂ, ਹੋਟਲਾਂ ਅਤੇ ਚਾਹ ਦੇ ਸਟਾਲਾਂ ’ਤੇ ਇਕ ਰੁਪਏ ਦੇ ਸਿੱਕਿਆਂ ਲਈ ਬਚਾਏ ਗਏ ਸਾਰੇ ਕਰੰਸੀ ਨੋਟਾਂ ਨੂੰ ਬਦਲਵਾ ਲੈਂਦਾ ਸੀ। 

ਇਹ ਵੀ ਪੜ੍ਹੋ: CM ਮਾਨ ਦੇ ਐਲਾਨ 'ਤੇ ਬੋਲੇ ਕੇਜਰੀਵਾਲ, ਦਿੱਲੀ 'ਚ ਰੋਕਿਆ ਪਰ ਪੰਜਾਬ 'ਚ ਲਾਗੂ ਹੋਵੇਗੀ ‘ਘਰ-ਘਰ ਰਾਸ਼ਨ ਯੋਜਨਾ’

PunjabKesari

ਓਧਰ ਸ਼ੋਅ ਰੂਮ ਦੇ ਮੈਨੇਜਰ ਮਹਾਵਿਕ੍ਰਾਂਤ ਨੇ ਕਿਹਾ ਕਿ ਉਹ ਪਹਿਲਾਂ ਤਾ ਸਿੱਕਿਆਂ ’ਚ ਪੇਮੈਂਟ ਕਰਨ ਤੋਂ ਝਿਜਕ ਰਹੇ ਸਨ ਪਰ ਉਹ ਬੂਪਤੀ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸੀ। ਸਿੱਕਿਆਂ ਨੂੰ ਗਿਣਨ ਲਈ 10 ਘੰਟੇ ਲੱਗੇ, ਜਿਸ ਨੂੰ ਇਕ ਮਿੰਨੀ ਵੈਨ ’ਚ ਲਿਆਂਦਾ ਗਿਆ। ਬੂਪਤੀ, ਉਸ ਦੇ 4 ਦੋਸਤਾਂ ਅਤੇ ਸ਼ੋਅ ਰੂਮ ਦੇ 5 ਕਰਮਚਾਰੀਆਂ ਨੇ ਸਿੱਕਿਆਂ ਦੀ ਗਿਣਤੀ ਕੀਤੀ। ਸ਼ੋਅ ਰੂਮ ਦੇ ਮੈਨੇਜਰ ਨੇ ਕਿਹਾ ਕਿ ਸ਼ੋਅ ਰੂਮ ’ਚ ਸਾਡੇ ਲਈ ਇਹ ਇਕ ਵੱਖਰਾ ਤਜਰਬਾ ਸੀ।

ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਆਤਮਨਿਰਭਰ ਭਾਰਤ ਦਾ ਸੁਫ਼ਨਾ ਜ਼ਰੂਰ ਪੂਰਾ ਕਰਾਂਗੇ

PunjabKesari

ਸ਼ਹਿਰ ਦੇ ਅੰਮਾਪੇਟ ਦੇ ਗਾਂਧੀ ਮੈਦਾਨ ਦਾ ਰਹਿਣ ਵਾਲਾ ਬੂਪਤੀ ਇਕ ਪ੍ਰਾਈਵੇਟ ਕੰਪਨੀ ’ਚ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦਾ ਹੈ। ਉਹ ਇਕ ਯੂ-ਟਿਊਬਰ ਵੀ ਹੈ, ਜਿਸ ਨੇ ਪਿਛਲੇ ਚਾਰ ਸਾਲਾਂ ’ਚ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਬੂਪਤੀ ਦਾ ਸੁਫ਼ਨਾ ਉਦੋਂ  ਸਾਕਾਰ ਹੋਇਆ, ਜਦੋਂ ਸ਼ਹਿਰ ਦੇ ਇਕ ਬਜ਼ਾਜ਼ ਸ਼ੋਅ ਰੂਮ ਨੇ ਉਨ੍ਹਾਂ ਦੇ 1-1 ਰੁਪਏ ਦੇ ਸਿੱਕਿਆਂ (2.6 ਲੱਖ ਰੁਪਏ) ਦੇ ਬਦਲੇ ’ਚ ਡੋਮੀਨਾਰ 400 CC ਬਾਈਕ ਦੇਣ ’ਤੇ ਸਹਿਮਤੀ ਜ਼ਾਹਰ ਕੀਤੀ। 

ਇਹ ਵੀ ਪੜ੍ਹੋ: ਖ਼ੁਲਾਸਾ: ਪਤੀ ਨੇ ਭਰਜਾਈ ਨਾਲ ਮਿਲ ਰਚੀ ਸੀ ਪਤਨੀ ਦੇ ਕਤਲ ਦੀ ਸਾਜਿਸ਼, ਨਾਜਾਇਜ਼ ਸਬੰਧਾਂ ’ਚ ਸੀ ਰੋੜਾ

PunjabKesari

3 ਸਾਲ ਪਹਿਲਾਂ ਜਦੋਂ ਬੂਪਤੀ ਨੇ ਬਾਈਕ ਦੀ ਕੀਮਤ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਹ 2 ਲੱਖ ਰੁਪਏ ਸੀ। ਉਸ ਨੇ ਕਿਹਾ ਕਿ ਉਸ ਸਮੇਂ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ। ਮੈਂ ਯੂ-ਟਿਊਬ ਚੈਨਲ ਤੋਂ ਹੋਈ ਕਮਾਈ ਜੋੜਨ ਦਾ ਫ਼ੈਸਲਾ ਕੀਤਾ। ਮੈਂ ਹਾਲ ਹੀ ’ਚ ਬਾਈਕ ਦੀ ਕੀਮਤ ਬਾਰੇ ਪੁੱਛਿਆ ਅਤੇ ਪਤਾ ਲੱਗਾ ਕਿ ਆਨ ਰੋਡ ਬਾਈਕ ਦੀ ਕੀਮਤ 2.6 ਲੱਖ ਹੈ। 

ਇਹ ਵੀ ਪੜ੍ਹੋ: ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਨਵੀਂ ਲੁਕ, ਤਸਵੀਰਾਂ ਵੇਖ ਤੁਸੀਂ ਵੀ ਹੋਵੋਗੇ ਹੈਰਾਨ


author

Tanu

Content Editor

Related News