ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ’ਚ ਅੰਨਾ DMK ਨੇਤਾ ਅੰਬਾਲਾਗਨ ਦੇ 57 ਕੰਪਲੈਕਸਾਂ ’ਤੇ ਛਾਪੇ

01/21/2022 10:55:12 AM

ਚੇਨਈ– ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਵੀਰਵਾਰ ਨੂੰ ਤਾਮਿਲਨਾਡੂ ਵਿਚ ਅੰਨਾ ਡੀ. ਐੱਮ. ਕੇ. ਨੇਤਾ ਅਤੇ ਸਾਬਕਾ ਮੰਤਰੀ ਕੇ. ਪੀ. ਅੰਬਾਲਾਗਨ ਦੇ ਕਈ ਕੰਪਲੈਕਸਾਂ ’ਤੇ ਚੌਕਸੀ ਅਤੇ ਭ੍ਰਿਸ਼ਟਾਚਾਰ ਰੋਕੂ ਡਾਇਰੈਕਟੋਰੇਟ (ਡੀ. ਵੀ. ਏ. ਸੀ.) ਨੇ ਛਾਪੇ ਮਾਰੇ। ਅੰਬਾਲਾਗਨ ਸੂਬੇ ਵਿਚ ਪਿਛਲੀ ਅੰਨਾ ਡੀ. ਐੱਮ. ਕੇ. ਸਰਕਾਰ ਵਿਚ ਉੱਚ ਸਿੱਖਿਆ ਮੰਤਰੀ ਸਨ। 

ਡੀ. ਵੀ. ਏ. ਸੀ. ਦੀ ਧਰਮਪੁਰੀ ਇਕਾਈ ਨੇ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 4 ਕਰੀਬੀ ਮੈਂਬਰਾਂ ਖਿਲਾਫ ਆਮਦਨ ਤੋਂ ਵਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਅਤੇ ਅਧਿਕਾਰੀਆਂ ਨੇ ਧਰਮਪੁਰੀ, ਸਲੇਮ ਅਤੇ ਚੇਨਈ ਵਿਚ ਉਨ੍ਹਾਂ ਦੇ 57 ਟਿਕਾਣਿਆਂ ’ਤੇ ਇਕੱਠੇ ਛਾਪੇਮਾਰੀ ਕੀਤੀ। ਡੀ. ਵੀ. ਏ. ਸੀ. ਵਲੋਂ ਅੰਨਾ ਡੀ. ਐੱਮ. ਕੇ. ਦੇ ਛੇਵੇਂ ਸਾਬਕਾ ਮੰਤਰੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਡੀ. ਵੀ. ਏ. ਸੀ. ਦੇ ਪੁਲਸ ਡਿਪਟੀ ਸੁਪਰਡੈਂਟ ਵਲੋਂ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਸ਼ਿਕਾਇਤ ਵਿਚ ਸਾਬਕਾ ਮੰਤਰੀ ਅੰਬਾਲਾਗਨ ਦਾ ਨਾਂ ਸ਼ਾਮਲ ਹੈ।
 


Rakesh

Content Editor

Related News