ਮੈਨੂੰ ਘਰ ਲੈ ਜਾਓ ਜਾਂ ਮਾਰ ਦਿਓ... ਮੈਂ ਇਥੇ ਨਹੀਂ ਰਹਿਣਾ... ਇਥੇ ਮੇਰੇ ਨਾਲ ਗਲਤ ਕੰਮ ਹੁੰਦੈ

08/20/2017 8:41:58 AM

ਲਖਨਊ — ਲਖਨਊ ਦੇ ਬਾਜ਼ਾਰ ਖਾਲਾ ਦੇ ਪੁਰਾਣੇ ਹੈਦਰਗੰਜ ਸਥਿਤ ਬਲੱਭ ਮੈਮੋਰੀਅਲ ਐਂਡ ਡੇ ਬੋਰਡਿੰਗ ਮਿਲਟ੍ਰਰੀ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਦਾ  ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਕੂਲ 'ਚ ਹੰਗਾਮਾ ਕੀਤਾ ਅਤੇ ਤੋੜ-ਭੰਨ ਵੀ ਕੀਤੀ। ਇਸ ਤੋਂ ਬਾਅਦ ਗੁੱਸੇ 'ਚ ਭਰੇ ਲੋਕ ਬਾਜ਼ਾਰ ਖਾਲਾ ਥਾਣੇ 'ਚ ਕੇਸ ਦਰਜ ਕਰਵਾਉਣ ਚਲੇ ਗਏ।
ਪੁਲਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਕਾਰਣ ਪਰਿਵਾਰ ਵਾਲਿਆਂ ਨੇ ਪੁਲਸ 'ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਹੋਏ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਐਸ.ਪੀ. ਵਿਕਾਸ ਤ੍ਰਿਪਾਠੀ ਦੇ ਨਿਰਦੇਸ਼ਾਂ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ।

PunjabKesari
ਏ.ਐਸ.ਪੀ ਦੇ ਮੁਤਾਬਕ, ਡੇ ਬੋਰਡਿੰਗ ਮਿਲਟਰੀ ਸਕੂਲ 'ਚ 8ਵੀਂ ਤੱਕ ਦੇ 35 ਵਿਦਿਆਰਥੀ ਰਹਿੰਦੇ ਹਨ। ਰਕਾਬਗੰਜ ਗੌਸਨਗਰ ਨਿਵਾਸੀ ਮਹਿਲਾ ਦੀ 12 ਸਾਲ ਦੀ ਬੇਟੀ ਚੌਥੀ ਦੀ ਵਿਦਿਆਰਥਣ ਹੈ। ਪਰਿਵਾਰ ਵਾਲਿਆਂ ਦੇ ਮੁਤਾਬਕ, ਤਿੰਨ ਮਹੀਨੇ ਪਹਿਲਾਂ ਈਦ ਤੋਂ ਤਿੰਨ ਦਿਨ ਪਹਿਲਾਂ ਉਹ ਬੱਚੀ ਨੂੰ ਲੈ ਕੇ ਸਕੂਲ ਪੁੱਜੇ। ਇਸ ਤੋਂ ਬਾਅਦ ਬੱਚੀ ਹੋਸਟਲ 'ਚ ਰਹਿਣ ਲੱਗੀ।
3 ਅਗਸਤ ਨੂੰ ਬੱਚੀ ਦੀ ਵੱਡੀ ਭੈਣ ਹੌਸਟਲ ਆਈ ਤਾਂ ਪਤਾ ਲੱਗਾ ਕਿ ਬੱਚੀ ਬਹੁਤ ਬੀਮਾਰ ਹੈ। ਪੁੱਛਣ 'ਤੇ ਬੱਚੀ ਨੇ ਰੌਂਦੇ ਹੋਏ ਦੱਸਿਆ ਕਿ ਮੈਨੂੰ ਘਰ ਲੈ ਜਾਓ ਜਾਂ ਮਾਰ ਦਿਓ... ਮੈਂ ਇਥੇ ਨਹੀਂ ਰਹਿਣਾ ਚਾਹੁੰਦੀ। ਇਥੇ ਮੇਰੇ ਨਾਲ ਗਲਤ ਕੰਮ ਹੁੰਦਾ ਹੈ। ਇਹ ਸੁਣਨ ਤੋਂ ਬਾਅਦ ਭੈਣ ਦੇ ਹੋਸ਼ ਉੱਡ ਗਏ। ਮੁੱਖ ਅਧਿਆਪਕਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਟਾਲ ਦਿੱਤਾ, ਜਿਸ ਕਾਰਨ ਪਰਿਵਾਰ ਵਾਲੇ ਬੱਚੀ ਨੂੰ ਘਰ ਲੈ ਆਏ। ਬੱਚੀ ਨੇ ਦੱਸਿਆ ਕਿ ਉਸਦੀ ਤਬੀਅਤ 3 ਮਹੀਨੇ ਤੋਂ ਹੀ ਖਰਾਬ ਹੈ।

PunjabKesari
ਮਾਂ ਨੇ ਸਕੂਲ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਰਿਵਾਰ ਵਾਲੇ ਜਦੋਂ ਵੀ ਮਿਲਣ ਜਾਂਦੇ ਸਨ ਤਾਂ ਮਨ੍ਹਾ ਕਰ ਦਿੱਤਾ ਜਾਂਦਾ ਸੀ। ਵਿਰੋਧ ਕਰਨ 'ਤੇ ਸਕੂਲ 'ਚੋਂ ਕੱਢ ਦੇਣ ਦੀ ਧਮਕੀ ਦਿੱਤੀ ਜਾਂਦੀ ਸੀ। ਬੱਚੀ ਦੇ ਪੈਰ ਵੀ ਸੁੱਜੇ ਹੋਏ ਸਨ। ਮਾਂ ਨੇ ਦੱਸਿਆ ਕਿ ਬੱਚੀ ਨੂੰ ਬਲਰਾਮਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੋਂ ਡਾਕਟਰ ਨੇ ਕੇਜੀਐਮਯੂ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਬੱਚੀ ਨੂੰ ਟੀ.ਬੀ. ਹੋਣ ਦੀ ਵੀ ਪੁਸ਼ਟੀ ਹੋਈ ਹੈ। ਬੱਚੀ ਨੇ ਦੱਸੀ ਕਿ ਭੋਜਨ ਵੀ ਬਿਆ ਹੀ ਦਿੱਤਾ ਜਾਂਦਾ ਸੀ।
ਇੰਸਪੈਕਟਰ ਸੂਜੀਤ ਦੁਬੇ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਬੱਚੀ ਦੇ ਪਰਿਵਾਰ ਵਾਲੇ ਸਮਾਜਿਕ ਸੰਗਠਨ ਦੇ ਨਾਲ ਥਾਣੇ ਪੁੱਜੇ। ਪੁੱਛਗਿੱਛ ਲਈ ਸਕੂਲ ਦੀ ਮੁੱਖ ਅਧਿਆਪਕਾ ਨੂੰ ਵੀ ਬੁਲਾਇਆ ਗਿਆ ਸੀ।
ਇਸੇ ਦੌਰਾਨ ਲੋਕਾਂ ਨੇ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਮੁੱਖ ਅਧਿਆਪਕਾਂ ਵਿਦਿਆਰਥੀਆਂ ਨੂੰ ਲੈ ਕੇ ਕਮਰੇ 'ਚ ਲੁੱਕ ਗਈ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੁੱਖ ਅਧਿਆਪਕਾਂ ਨੇ ਦੱਸਿਆ ਕਿ ਹੰਗਾਮਾ ਕਰਨ ਵਾਲਿਆਂ ਨੇ ਬੱਚਿਆਂ ਦਾ ਖਾਣ-ਪੀਣ ਦਾ ਸਾਮਾਨ ਵੀ ਜ਼ਮੀਨ 'ਤੇ ਸੁੱਟ ਦਿੱਤਾ। ਕਮਰੇ 'ਚ ਰੱਖੀਆਂ ਚੀਜ਼ਾਂ ਤੋੜ ਦਿੱਤੀਆਂ ਅਤੇ ਰਜਿਸਟਰ ਵੀ ਲੈ ਗਏ।
ਦੁਪਹਿਰ ਕਰੀਬ ਢਾਈ ਵਜੇ ਤੱਕ ਸਕੂਲ 'ਚ ਹੰਗਾਮਾ ਹੁੰਦਾ ਰਿਹਾ। ਮਾਮਲਾ ਵਿਗੜਦਾ ਦੇਖ ਕੇ ਤਿੰਨ ਥਾਣਿਆਂ ਤੋਂ ਪੁਲਸ ਬੁਲਾ ਲਈ ਗਈ। ਹੰਗਾਮੇ ਤੋਂ ਬਾਅਦ ਪੁਲਸ ਨੇ ਬਲਾਤਕਾਰ ਅਤੇ ਪਾਸਕੋ ਐਕਟ ਦੇ ਤਹਿਤ ਸਕੂਲ ਪ੍ਰਬੰਧਕਾਂ ਦੇ ਖਿਲਾਫ ਲਾਪਰਵਾਹੀ ਵਰਤਣ ਆਦਿ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕੀਤਾ।
ਪੁਲਸ ਦੇ ਮੁਤਾਬਕ, ਬੱਚੀ ਨੇ ਸਕੂਲ ਪ੍ਰਬੰਧਕਾਂ ਦੇ ਖਿਲਾਫ ਦੋਸ਼ ਲਗਾਇਆ ਹੈ ਕਿ ਉਸਨੂੰ ਹੌਸਟਲ 'ਚ ਵੱਡੇ ਬੱਚਿਆਂ ਦੇ ਨਾਲ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ। ਵਿਰੋਧ ਕਰਨ 'ਤੇ ਕੁੱਟਮਾਰ ਕੀਤੀ ਜਾਂਦੀ ਸੀ। ਕਮਰੇ 'ਚ ਸੌਂਦੇ ਸਮੇਂ ਮੂੰਹ 'ਤੇ ਕੱਪੜਾ ਬੰਨ੍ਹ ਕੇ ਗੰਦੀ ਹਰਕਤ ਕਰਦੇ ਸਨ। ਇਹ ਸਭ ਮੁੱਖ ਅਧਿਆਪਕਾ ਦੀ ਜਾਣਕਾਰੀ 'ਚ ਹੀ ਹੁੰਦਾ ਸੀ।
ਸ਼ਿਕਾਇਤ ਕਰਨ 'ਤੇ ਗੁੱਸਾ ਕੀਤਾ ਜਾਂਦਾ ਸੀ। ਬੱਚੀ ਨੇ ਦੋਸ਼ ਲਗਾਇਆ ਕਿ ਵੱਡੇ ਬੱਚੇ ਕਈ ਵਾਰ ਵਿਦਿਆਰਥਣਾਂ ਨਾਲ ਛੇੜਛਾੜ ਕਰਦੇ ਰਹਿੰਦੇ ਸਨ। ਬਾਜਾਰਖਾਲਾ ਪੁਲਸ ਨੇ ਕੇਸ ਦਰਜ ਕਰਕੇ ਬੱਚੀ ਅਤੇ ਬੱਚੀ ਨਾਲ ਜੁੜੇ ਸਾਰੇ ਦਸਤਾਵੇਜ਼ ਸਕੂਲ ਤੋਂ ਮੰਗੇ ਹਨ। ਸਕੂਲ ਨੇ ਦੋਵਾਂ ਦੇ ਦਾਖਲਾ ਫਾਰਮ ਤਾਂ ਜਮ੍ਹਾ ਕਰਵਾ ਦਿੱਤੇ ਪਰ ਅਜੇ ਤੱਕ ਹਾਜ਼ਰੀ ਰਜਿਸਟਰ ਨਹੀਂ ਉਪਲੱਬਧ ਕਰਵਾ ਸਕੇ। ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ 'ਚ ਰਜਿਸਟਰ ਨਹੀਂ ਹੈ।
ਮੁੱਖ ਅਧਿਆਪਕਾ ਆਫਰੀਨ ਨੇ ਦੱਸਿਆ ਕਿ ਬੱਚੀ ਦਾ ਦਾਖਲਾ ਚਾਰ ਸਾਲ ਪਹਿਲਾ ਹੋਇਆ ਸੀ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਬੱਚੀ ਦੀਆਂ ਭੈਣਾਂ ਅਤੇ ਮਾਂ ਦੁਕਾਨਾਂ 'ਤੇ ਕੰਮ ਕਰਦੀਆਂ ਹਨ। ਚਾਰ ਸਾਲ ਪਹਿਲਾਂ ਉਸਦੀ ਮਾਂ ਸਕੂਲ ਲੈ ਕੇ ਆਈ ਸੀ। ਉਮਰ ਵਧ ਹੋਣ ਦੇ ਕਾਰਨ ਸਿੱਧੇ ਪਹਿਲੀ ਜਮਾਤ 'ਚ ਦਾਖਲਾ ਦਿੱਤਾ ਗਿਆ। ਆਖਰੀ ਵਾਰ ਬੱਚੀ ਦੀ ਮਾਂ ਨੇ ਸਤੰਬਰ 2016 'ਚ 652 ਰੁਪਏ ਫੀਸ ਜਮ੍ਹਾ ਕੀਤੀ ਸੀ।
ਇਸ ਤੋਂ ਬਾਅਦ ਫੀਸ ਜਮ੍ਹਾਂ ਨਹੀਂ ਕੀਤੀ ਗਈ। ਕੁਝ ਦਿਨ ਪਹਿਲਾਂ ਫੀਸ ਮੰਗੀ ਤਾਂ ਬੱਚੀ ਨੂੰ ਘਰ ਲੈ ਗਏ। ਮੁੱਖ ਅਧਿਆਪਕਾਂ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਬੱਚੀ ਕਦੇ ਇਕ ਹਫਤਾ ਅਤੇ ਕਦੇ 10 ਦਿਨ ਸਕੂਲ ਰਹਿ ਰਹੀ ਸੀ ਅਤੇ ਚਲੀ ਜਾਂਦੀ ਸੀ। 
ਇੰਸਪੈਕਟਰ ਦੇ ਮੁਤਾਬਕ ਕੈਂਪਵੇਲ ਰੋਡ ਨਿਵਾਸੀ 11 ਸਾਲ ਦੇ ਚੌਥੀ ਜਮਾਤ ਦੇ ਵਿਦਿਆਰਥੀ ਦੀ 10 ਦਿਨ ਪਹਿਲਾਂ ਤਬੀਅਤ ਖਰਾਬ ਹੋਣ ਦੇ ਕਾਰਨ ਮੌਤ ਹੋ ਗਈ ਸੀ।
ਬੱਚੀ ਦੇ ਪਰਿਵਾਰ ਨੇ ਸਕੂਲ ਦੇ ਇਕ ਵਿਦਿਆਰਥੀ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਸ ਹਾਦਸੇ ਤੋਂ ਬਾਅਦ ਬੇਟੇ ਦੀ ਤਬੀਅਤ ਖਰਾਬ ਹੋ ਗਈ ਹੈ ਜਦੋਂਕਿ ਮਾਮਲੇ ਨੂੰ ਸਕੂਲ ਵਾਲਿਆਂ ਨੇ ਦਬਾ ਕੇ ਰੱਖਿਆ। ਵਿਦਿਆਰਥੀ ਦੀ ਤਬੀਅਤ ਖਰਾਬ ਹੋਈ ਤਾਂ ਸੂਚਨਾ ਦਿੱਤੀ, ਵਿਦਿਆਰਥੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ,ਜਿਥੇ 7 ਅਗਸਤ ਨੂੰ ਉਸਦੀ ਮੌਤ ਹੋ ਗਈ। ਓ.ਐਸ.ਪੀ. ਵਿਕਾਸ ਤ੍ਰਿਪਾਠੀ ਨੇ ਦੱਸਿਆ ਕਿ 8 ਦਿਨ ਪਹਿਲਾਂ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਵਿਦਿਆਰਥੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਵਿਦਿਆਰਥੀ ਹਿਰਾਸਤ 'ਚ ਲਿਆ ਹੈ।


Related News