ਦਿੱਲੀ-ਐੱਨ.ਸੀ.ਆਰ. ''ਚ ਸਵਾਈਨ ਫਲੂ ਨੇ ਦਿੱਤੀ ਦਸਤਕ, ਔਰਤ ਦੀ ਮੌਤ

09/28/2019 11:42:15 PM

ਨੋਇਡਾ — ਐੱਨ.ਸੀ.ਆਰ. 'ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਨੋਇਡਾ ਦੇ ਸੈਕਟਰ 62 ਸਥਿਤ ਫੋਰਟਿਸ ਹਸਪਤਾਲ 'ਚ 2 ਮਰੀਜਾਂ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ। ਇਸ 'ਚੋਂ ਇਕ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਦੂਜੇ ਮਰੀਜ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮੇਰਠ ਦੇ ਰਹਿਣ ਵਾਲੇ ਇਕ ਬੁਜ਼ੁਰਗ ਜੋੜੇ ਨੂੰ ਸਵਾਈਨ ਫਲੂ ਸੀ। ਜਿਸ ਦਾ ਇਲਾਜ ਕਰਵਾਉਣ ਲਈ ਮੇਰਠ ਤੋਂ ਨੋਇਡਾ ਦੇ ਫੋਰਟਿਸ ਹਸਪਤਾਲ ਆਏ ਸਨ। ਜਿਥੇ ਇਲਾਜ ਦੌਰਾਨ ਬੁਜ਼ੁਰਗ ਜੋੜੇ 'ਚੋਂ ਔਰਤ ਦੀ ਮੌਤ ਹੋ ਗਈ। ਉਥੇ ਹੀ ਔਰਤ ਦੇ ਪਤੀ ਨੂੰ ਵੀ ਸਵਾਈਨ ਫਲੂ ਹੈ ਜਿਸ ਦਾ ਇਲਾਜ ਹਸਪਤਾਲ 'ਚ ਹਾਲੇ ਚੱਲ ਰਿਹਾ ਹੈ।


Inder Prajapati

Content Editor

Related News