ਆਰਿਆ ਸਮਾਜ ਦੇ ਸਵਾਮੀ ਅਗਨੀਵੇਸ਼ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ

09/11/2020 9:14:17 PM

ਨਵੀਂ ਦਿੱਲੀ :  ਆਰਿਆ ਸਮਾਜ ਦੇ ਪ੍ਰਸਿੱਧ ਨੇਤਾ ਸਵਾਮੀ ਅਗਨੀਵੇਸ਼ ਦਾ ਅੱਜ ਦਿਹਾਂਤ ਹੋ ਗਿਆ। 80 ਸਾਲਾਂ ਸਵਾਮੀ ਅਗਨਿਵੇਸ਼ ਨੂੰ ਮੰਗਲਵਾਰ ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਦਿੱਲੀ ਦੇ ਇੱਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ।

ਸਵਾਮੀ ਅਗਨੀਵੇਸ਼ ਨੂੰ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਇੰਸਟੀਚਿਊਟ ਆਫ ਲਿਵਰ ਐਂਡ ਬਿਲੇਰੀ ਸਾਇੰਸਜ਼ (ਆਈ.ਐੱਲ.ਬੀ.ਐੱਸ.) 'ਚ ਦਾਖਲ ਕਰਵਾਇਆ ਗਿਆ ਸੀ। ਉਹ ਲਿਵਰ ਸਿਰੋਸਿਸ ਤੋਂ ਪੀੜਤ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਨੂੰ ਮਲਟੀ ਆਰਗਨ ਫੇਲਯੋਰ ਦੀ ਸਮੱਸਿਆ ਤੋਂ ਵੀ ਜੂਝਨਾ ਪਿਆ।

ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ, ਸਵਾਮੀ ਅਗਨਿਵੇਸ਼ ਨੂੰ ਅੱਜ ਸ਼ਾਮ ਕਰੀਬ 6 ਵਜੇ ਦਿਲ ਦਾ ਦੌਰਾ ਪਿਆ। ਡਾਕਟਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ। ਉਨ੍ਹਾਂ ਨੂੰ ਕਰੀਬ 6:30 ਵਜੇ ਆਖਰੀ ਸਾਹ ਲਈ।

ਹਰਿਆਣਾ ਦੇ ਸਾਬਕਾ ਵਿਧਾਇਕ ਅਗਨੀਵੇਸ਼ ਨੇ 1970 'ਚ ਇੱਕ ਰਾਜਨੀਤਕ ਪਾਰਟੀ ਆਰਿਆ ਸਭਾ ਦੀ ਸਥਾਪਨਾ ਕੀਤੀ, ਜੋ ਆਰਿਆ ਸਮਾਜ ਦੇ ਸਿੱਧਾਂਤਾਂ 'ਤੇ ਆਧਾਰਿਤ ਸੀ। ਉਹ ਧਰਮਾਂ ਦੇ ਮਾਮਲਿਆਂ 'ਚ ਗੱਲਬਾਤ ਲਈ ਇੱਕ ਵਕੀਲ ਵੀ ਸੀ।
 


Inder Prajapati

Content Editor

Related News