ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਭਾਜਪਾ ਨੇ ਦਿੱਤਾ ਇਕ ਹੋਰ ਝਟਕਾ

01/01/2021 8:26:53 PM

ਕੋਲਕਾਤਾ- ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤਕ ਘਮਾਸਾਨ ਤੇਜ਼ ਹੋ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਤੋਂ ਬਾਅਦ ਇਕ ਝਟਕਾ ਭਾਜਪਾ ਵੱਲੋਂ ਦਿੱਤਾ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਹਾਲ ਹੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਸ਼ੁਭੇਂਦੂ ਅਧਿਕਾਰੀ ਦੇ ਭਰਾ ਸੌਮੇਂਦੂ ਨੇ ਵੀ ਭਾਜਪਾ ਦਾ ਪਲਾ ਫੜ ਲਿਆ ਹੈ। ਸੌਮੇਂਦੂ ਨੂੰ ਹਾਲ ਵਿਚ ਕੋਂਤਾਈ ਨਗਰਪਾਲਿਕਾ ਦੇ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਤ੍ਰਿਣਮੂਲ ਕਾਂਗਰਸ ਛੱਡ ਕੇ ਵਿਚ ਭਾਜਪਾ ਵਿਚ ਸ਼ਾਮਲ ਹੋਏ ਸ਼ੁਭੇਂਦੂ ਅਧਿਕਾਰੀ ਲਗਾਤਾਰ ਮਮਤਾ ਬੈਨਰਜੀ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਸ਼ੁਭੇਂਦੂ ਅਧਿਕਾਰੀ ਇਸ ਗੱਲ ਦੀ ਲਗਾਤਾਰ ਵਕਾਲਤ ਕਰ ਰਹੇ ਹਨ ਕਿ ਬੰਗਾਲ ਨੂੰ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੇ ਹੱਥਾਂ ਵਿਚ ਸੌਂਪਣਾ ਹੋਵੇਗਾ।

 

ਉਨ੍ਹਾਂ ਕਿਹਾ ਕਿ ਜਦੋਂ ਤੱਕਕੋਲਕਾਤਾ ਅਤੇ ਦਿੱਲੀ ਦੋਹਾਂ ਵਿਚ ਇਕ ਹੀ ਪਾਰਟੀ ਸੱਤਾ ਵਿਚ ਨਹੀਂ ਹੋਵੇਗੀ ਉਦੋਂ ਤੱਕ ਪੱਛਮੀ ਬੰਗਾਲ ਦਾ ਆਰਥਿਕ ਤੌਰ 'ਤੇ ਵਿਕਸਤ ਨਹੀਂ ਹੋਵੇਗਾ। ਸੌਮੇਂਦੂ ਅਧਿਕਾਰੀ ਨੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਟੀ. ਐੱਮ. ਸੀ. ਵਿਚ ਲੋਕਤੰਤਰ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੈਲਾਸ਼ ਵਿਜਯਵਰਗੀ ਅਤੇ ਅਮਿਤ ਸ਼ਾਹ ਨੂੰ ਸੂਬੇ ਤੋਂ ਬਾਹਰ ਦੇ ਦੱਸਿਆ ਜਾ ਰਿਹਾ ਹੈ ਪਰ ਇਹ ਜਾਣ ਲਓ ਕਿ ਅਸੀਂ ਪਹਿਲਾਂ ਭਾਰਤੀ ਹਾਂ ਉਸ ਤੋਂ ਬੰਗਾਲੀ ਹਾਂ। ਗੌਰਤਲਬ ਹੈ ਕਿ ਵੀਰਵਾਰ ਨੂੰ ਸੌਮੇਂਦੂ ਅਧਿਕਾਰੀ ਨੇ ਕਿਹਾ ਸੀ ਕਿ ਪੱਛਮੀ ਬੰਗਾਲ ਵਿਚ ਹਰ ਘਰ ਵਿਚ ਕਮਲ ਖਿੜੇਗਾ, ਜਿਸ ਨਾਲ ਇਹ ਸੰਕੇਤ ਮਿਲ ਰਹੇ ਸਨ ਕਿ ਉਹ ਭਰਾ ਦੇ ਕਦਮਾਂ 'ਤੇ ਚੱਲਦੇ ਹੋਏ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।

 


Sanjeev

Content Editor

Related News