ਭਾਜਪਾ ਪ੍ਰਧਾਨ JP ਨੱਢਾ ਦੀ ਪਤਨੀ ਦੀ ਕਾਰ ਚੋਰੀ, ਭਾਲ ''ਚ ਜੁਟੀ ਪੁਲਸ

Monday, Mar 25, 2024 - 12:39 PM (IST)

ਭਾਜਪਾ ਪ੍ਰਧਾਨ JP ਨੱਢਾ ਦੀ ਪਤਨੀ ਦੀ ਕਾਰ ਚੋਰੀ, ਭਾਲ ''ਚ ਜੁਟੀ ਪੁਲਸ

ਨਵੀਂ ਦਿੱਲੀ (ਏਜੰਸੀ)- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੀ ਪਤਨੀ ਦੇ ਨਾਂ 'ਤੇ ਰਜਿਸਟਰਡ ਇਕ ਐੱਸ.ਯੂ.ਵੀ. ਦੱਖਣੀ ਦਿੱਲੀ ਤੋਂ ਚੋਰੀ ਹੋ ਗਈ ਅਤੇ ਅਜੇ ਤੱਕ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 19 ਮਾਰਚ ਨੂੰ ਸਾਹਮਣੇ ਆਈ ਜਦੋਂ ਡਰਾਈਵਰ ਜਿਸ ਦੀ ਪਛਾਣ ਜੋਗਿੰਦਰ ਵਜੋਂ ਹੋਈ ਹੈ। ਡਰਾਈਵਰ ਸਫੈਦ ਟੋਇਟਾ ਫਾਰਚੂਨਰ ਗੋਵਿੰਦਪੁਰੀ ਦੇ ਇਕ ਸਰਵਿਸ ਸੈਂਟਰ 'ਚ ਛੱਡ ਦਿੱਤੀ। ਉਹ ਕੁਝ ਦੇਰ ਲਈ ਘਰ ਆਇਆ ਪਰ ਵਾਪਸ ਆਉਣ 'ਤੇ ਉਸ ਨੇ ਵਾਹਨ ਗਾਇਬ ਦੇਖਿਆ। 

ਤੁਰੰਤ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਜਾਂਚ ਸ਼ੁਰੂ ਹੋਈ। ਇਕ ਪੁਲਸ ਅਧਿਕਾਰੀ ਨੇ ਕਿਹਾ,''ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਵਾਲੀ ਪੁਲਸ ਟੀਮ ਨੂੰ ਪਤਾ ਲੱਗਾ ਕਿ ਵਾਹਨ ਨੂੰ ਆਖ਼ਰੀ ਵਾਰ ਗੁਰੂਗ੍ਰਮ ਵੱਲ ਜਾਂਦੇ ਦੇਖਿਆ ਗਿਆ ਸੀ। ਹਾਲਾਂਕਿ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਕਾਰ ਚੋਰੀ ਦਾ ਪਤਾ ਲਗਾਉਣ 'ਚ ਕੋਈ ਸਫ਼ਲਤਾ ਨਹੀਂ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਗੱਡੀ ਹਿਮਾਚਲ ਪ੍ਰਦੇਸ਼ 'ਚ ਜੇ.ਪੀ. ਨੱਢਾ ਦੀ ਪਤਨੀ ਦੇ ਨਾਂ 'ਤੇ ਰਜਿਸਟਰਡ ਸੀ। ਦਿੱਲੀ ਪੁਲਸ ਨੇ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ 'ਚ ਲਿਆਉਣ ਦਾ ਭਰੋਸਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News