''ਮੋਦੀ'' ਨੇ ਰਾਹੁਲ ਵਿਰੁੱਧ ਦਰਜ ਕਰਵਾਇਆ ਮਾਣਹਾਨੀ ਦਾ ਮੁਕੱਦਮਾ

04/18/2019 6:30:54 PM

ਪਟਨਾ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦਾ ਇਕ ਅਪਰਾਧਕ ਮੁਕੱਦਮਾ ਪਟਨਾ ਦੇ ਮੁੱਖ ਨਿਆਇਕ ਮੈਜਿਸਟਰੇਟ ਦੇ ਕੋਰਟ 'ਚ ਦਰਜ ਕਰਵਾਇਆ ਹੈ। ਸੁਸ਼ੀਲ ਮੋਦੀ ਨੇ ਇੱਥੇ ਮੁੱਖ ਨਿਆਇਕ ਮੈਜਿਸਟਰੇਟ ਦੀ ਕੋਰਟ 'ਚ ਮੁਕੱਦਮਾ ਦਰਜ ਕਰਵਾਉਣ ਤੋਂ ਬਾਅਦ ਕਿਹਾ ਕਿ ਸ਼੍ਰੀ ਗਾਂਧੀ ਨੇ ਇਸ ਸਾਲ 13 ਅਪ੍ਰੈਲ ਨੂੰ ਬੈਂਗਲੁਰੂ ਦੇ ਕੋਲਾਰ 'ਚ ਇਕ ਚੋਣਾਵੀ ਰੈਲੀ 'ਚ ਆਪਣੇ ਭਾਸ਼ਣ 'ਚ ਮੋਦੀ ਉਪਨਾਮ ਵਾਲੇ ਹਰੇਕ ਵਿਅਕਤੀ ਨੂੰ ਚੋਰ ਦੱਸਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਕਈ ਵਾਰ ਦੋਹਰਾਇਆ ਅਤੇ ਉਨ੍ਹਾਂ ਦਾ ਇਹ ਭਾਸ਼ਣ ਕਈ ਟੈਲੀਵਿਜ਼ਨ ਚੈਨਲਾਂ 'ਤੇ ਵੀ ਦਿਖਾਇਆ ਗਿਆ। ਇਹ ਅਖਬਾਰਾਂ 'ਚਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਵਿਰੁੱਧ ਕੋਰਟ 'ਚ ਭਾਰਤੀ ਸਜ਼ਾ ਵਿਧਾਨ ਦੀ ਧਾਰਾ 500 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਭਾਜਪਾ ਨੇਤਾ ਨੇ ਕੋਰਟ 'ਚ ਦਾਖਲ ਅਰਜ਼ੀ 'ਚ ਰਾਹੁਲ 'ਤੇ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਇਸ ਤਰ੍ਹਾਂ ਦੇ ਭਾਸ਼ਣ 'ਚ ਜਿੰਨੇ ਵੀ ਮੋਦੀ ਉਪਨਾਮ ਵਾਲੇ ਲੋਕ ਹਨ, ਉਨ੍ਹਾਂ ਨੂੰ ਚੋਰ ਦੱਸਿਆ ਗਿਆ ਹੈ, ਜਿਸ ਨਾਲ ਸਮਾਜ 'ਚ ਉਨ੍ਹਾਂ ਦੀ ਅਕਸ ਖਰਾਬ ਹੋਈ ਹੈ। ਇਹ ਇਕ ਅਪਰਾਧਕ ਜ਼ੁਰਮ ਹੈ, ਜਿਸ ਦੀ ਸਜ਼ਾ ਰਾਹੁਲ ਗਾਂਧੀ ਨੂੰ ਕਰੋਟ ਵਲੋਂ ਜ਼ਰੂਰ ਮਿਲਣੀ ਚਾਹੀਦੀ ਹੈ। ਸੁਸ਼ੀਲ ਮੋਦੀ ਨੇ ਕੋਰਟ ਨੂੰ ਪ੍ਰਾਰਥਨਾ ਕੀਤੀ ਹੈ ਕਿ ਇਸ ਮਾਮਲੇ 'ਚ ਰਾਹੁਲ ਵਿਰੁੱਧ ਨੋਟਿਸ ਲੈ ਕੇ ਉਨ੍ਹਾਂ ਨੂੰ ਕੋਰਟ ਵਲੋਂ ਤਲੱਬ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਅਪਰਾਧਕ ਮੁਕੱਦਮਾ ਚੱਲਾ ਕੇ ਸਜ਼ਾ ਦਿੱਤੀ ਜਾਵੇ। ਇਸ ਮੁਕੱਦਮੇ 'ਚ ਉਨ੍ਹਾਂ ਦੇ ਗਵਾਹ ਵਿਧਾਇਕ ਸੰਜੀਵ ਚੈਰਸੀਆ, ਨਿਤਿਨ ਨਵੀਨ ਅਤੇ ਮਨੀਸ਼ ਕੁਮਾਰ ਹਨ।


DIsha

Content Editor

Related News