32 ਸਾਲ ਪਹਿਲਾਂ ਹੋਏ ਹਵਾਈ ਹਾਦਸੇ ’ਚ ਬਚਣ ਵਾਲੇ ਵਿਅਕਤੀ ਦੀ ਮੌਤ

03/17/2020 12:28:43 AM

ਅਹਿਮਦਾਬਾਦ – ਗੁਜਰਾਤ ਦੇ ਅਹਿਮਦਾਬਾਦ ਵਿਚ 32 ਸਾਲ ਪਹਿਲਾਂ 1988 ਵਿਚ ਹੋਏ ਇਕ ਹਵਾਈ ਹਾਦਸੇ ਦੌਰਾਨ ਜ਼ਿੰਦਾ ਬਚਣ ਵਾਲੇ 2 ਵਿਅਕਤੀਆਂ ਵਿਚੋਂ ਇਕ ਦੀ ਸੋਮਵਾਰ ਮੌਤ ਹੋ ਗਈ। ਉਸ ਦੀ ਲਾਸ਼ ਪ੍ਰਹਿਲਾਦ ਨਗਰ ਸਥਿਤ ਉਸ ਦੇ ਘਰ ਵਿਚੋਂ ਮਿਲੀ। 61 ਸਾਲਾ ਅਸ਼ੋਕ ਅਗਰਵਾਲ ਆਪਣੇ ਘਰ ਵਿਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਆਂਢ-ਗੁਆਂਢ ਦੇ ਲੋਕਾਂ ਨੇ ਬਦਬੂ ਆਉਣ ’ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ। ਪਹਿਲੀ ਨਜ਼ਰੇ ਇਹ ਕੁਦਰਤੀ ਮੌਤ ਦਾ ਮਾਮਲਾ ਲੱਗਦਾ ਹੈ। ਫਿਰ ਵੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ 10 ਅਕਤੂਬਰ 1988 ਨੂੰ ਮੁੰਬਈ ਤੋਂ ਅਹਿਮਦਾਬਾਦ ਜਾਣ ਵਾਲੇ ਇੰਡੀਅਨ ਏਅਰਲਾਈਨਜ਼ ਦੇ ਇਕ ਹਵਾਈ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਣ 133 ਵਿਅਕਤੀ ਮਾਰੇ ਗਏ ਸਨ। ਮ੍ਰਿਤਕਾਂ ਵਿਚ ਅਗਰਵਾਲ ਦੀ ਪਤਨੀ ਅਤੇ 11 ਸਾਲ ਦੀ ਬੇਟੀ ਵੀ ਸ਼ਾਮਲ ਸਨ। ਸਿਰਫ ਅਗਰਵਾਲ ਅਤੇ ਿਵਨੋਦ ਸ਼ੰਕਰ ਨਾਮੀ 2 ਵਿਅਕਤੀ ਹੀ ਬਚ ਗਏ ਸਨ।


Inder Prajapati

Content Editor

Related News