ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਰੇਸ਼ ਚੰਦੇਲ ਨੇ ਫੜਿਆ ਕਾਂਗਰਸ ਦਾ ਹੱਥ

04/22/2019 2:33:22 PM

ਸ਼ਿਮਲਾ— ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਰੇਸ਼ ਚੰਦੇਲ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ ਦਾ ਹੱਥ ਫੜ ਲਿਆ ਹੈ। ਭਾਜਪਾ ਨੇਤਾ ਨੇ ਐਤਵਾਰ ਨੂੰ ਕਾਂਗਰਸ ਦੀ ਪ੍ਰਦੇਸ਼ ਇੰਚਾਰਜ ਰਜਨੀ ਪਾਟਿਲ ਅਤੇ ਪ੍ਰਦੇਸ਼ ਪ੍ਰਧਾਨ ਕੁਲਦੀਪ ਰਾਠੌੜ ਨਾਲ ਟੈਲੀਫੋਨ 'ਤੇ ਲੰਬੀ ਵਾਰਤਾ ਕੀਤੀ ਸੀ। ਇਸ ਤੋਂ ਪਹਿਲਾਂ ਚੰਦੇਲ ਨੇ ਕਾਂਗਰਸ ਦੇ ਕੇਂਦਰੀ ਨੇਤਾਵਾਂ ਏ.ਆਈ.ਸੀ.ਸੀ. ਖਜ਼ਾਨਚੀ ਅਹਿਮਦ ਪਟੇਲ ਅਤੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨਾਲ ਮੁਲਾਕਾਤ ਕੀਤੀ। ਇਨ੍ਹਾਂ ਤਿੰਨਾਂ ਦੀ ਵਾਰਤਾ ਦੇ ਸਕਾਰਾਤਮਕ ਨਤੀਜੇ ਆਉਣ ਤੋਂ ਬਾਅਦ ਅਹਿਮਦ ਪਟੇਲ ਅਤੇ ਵੇਨੂੰਗੋਪਾਲ ਨੇ ਵੀ ਸੁਰੇਸ਼ ਚੰਦੇਲ ਨੂੰ ਕਾਂਗਰਸ 'ਚ ਲੈਣ ਲਈ ਹਰੀ ਝੰਡੀ ਦੇ ਦਿੱਤੀ ਸੀ।

ਇਸ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਚੰਦੇਸ਼ ਰਸਮੀ ਰੂਪ ਨਾਲ ਸ਼ਾਮਲ ਹੋ ਗਏ ਹਨ। ਇਸ ਦੌਰਾਨ ਹਿਮਾਚਲ ਕਾਂਗਰਸ ਇੰਚਾਰਜ ਰਜਨੀ ਪਾਟਿਲ ਅਤੇ ਪਾਰਟੀ ਪ੍ਰਦੇਸ਼ ਪ੍ਰਧਾਨ ਕੁਲਦੀਪ ਸਿੰਘ ਰਾਠੌੜ ਵੀ ਮੌਜੂਦ ਰਹੇ। ਸੁਰੇਸ਼ ਚੰਦੇਲ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਤੋਂ ਬਾਅਦ ਕਾਂਗਰਸ ਇੰਚਾਰਜ ਅਤੇ ਪ੍ਰਦੇਸ਼ ਪ੍ਰਧਾਨ ਸ਼ਿਮਲਾ ਰਵਾਨਾ ਹੋ ਗਏ।


DIsha

Content Editor

Related News