ਹੁਣ ਅੰਨ੍ਹਾ ਨਹੀਂ ਰਿਹਾ ਕਾਨੂੰਨ, ਖੋਲ੍ਹੀ ਗਈ ਅੱਖਾਂ ਦੀ ਪੱਟੀ

Thursday, Oct 17, 2024 - 05:27 AM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ 'ਲੇਡੀ ਆਫ ਜਸਟਿਸ' ਯਾਨੀ ਨਿਆਂ ਦੀ ਦੇਵੀ ਦੀ ਨਵੀਂ ਮੂਰਤੀ ਲਗਾਈ ਹੈ। ਇਸ ਮੂਰਤੀ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਦਿੱਤੀ ਗਈ ਹੈ, ਜੋ ਹੁਣ ਤਕ ਕਾਨੂੰਨ ਦੇ ਅੰਨ੍ਹੇ ਹੋਣ ਦਾ ਸੰਕੇਤ ਦਿੰਦੀ ਸੀ। ਉਥੇ ਹੀ ਉਸ ਦੇ ਹੱਥ 'ਚ ਤਲਵਾਰ ਦੀ ਥਾਂ ਸੰਵਿਧਾਨ ਦੀ ਕਿਤਾਬ ਫੜਾਈ ਗਈ ਹੈ। ਇਹ ਮੂਰਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਲਾਈਬ੍ਰੇਰੀ 'ਚ ਲਗਾਈ ਗਈ ਹੈ। 

ਮੀਡੀਆ ਰਿਪੋਰਟਾਂ ਮੁਤਾਬਕ, ਇਸ ਨਵੀਂ ਮੂਰਤੀ ਨੂੰ ਸੀ.ਜੇ.ਆਈ. ਡੀ.ਵਾਈ ਚੰਦਰਚੂੜ ਨੇ ਆਰਡਰ ਦੇ ਕੇ ਬਣਵਾਇਆ ਹੈ। ਇਸ ਦਾ ਉਦੇਸ਼ ਇਹ ਸੰਦੇਸ਼ ਦੇਣਾ ਹੈ ਕਿ ਦੇਸ਼ 'ਚ ਕਾਨੂੰਨ ਅੰਨ੍ਹਾ ਨਹੀਂ ਹੈ ਅਤੇ ਇਹ ਸਜ਼ਾ ਦਾ ਪ੍ਰਤੀਕ ਨਹੀਂ ਹੈ। ਪੁਰਾਣੀ ਮੂਰਤੀ ਦੀਆਂ ਅੱਖਾਂ 'ਤੇ ਬੰਨ੍ਹੀ ਪੱਟੀ ਇਹ ਦਰਸ਼ਾਉਂਦੀ ਸੀ ਕਿ ਕਾਨੂੰਨ ਦੀ ਨਜ਼ਰ 'ਚ ਸਭ ਬਰਾਬਰ ਹਨ। ਜਦੋਂਕਿ ਤਲਵਾਰ ਅਥਾਰਿਟੀ ਅਤੇ ਅਨਿਆਂ ਨੂੰ ਸਜ਼ਾ ਦੇਣ ਦੀ ਸ਼ਕਤੀ ਦਾ ਪ੍ਰਤੀਕ ਸੀ। 

ਹਾਲਾਂਕਿ ਮੂਰਤੀ ਦੇ ਸੱਜੇ ਹੱਥ 'ਚ ਤਕੜੀ ਬਰਕਰਾਰ ਰੱਖੀ ਗਈ ਹੈ ਕਿਉਂਕਿ ਇਹ ਸਮਾਜ 'ਚ ਸੰਤੁਲਨ ਦਾ ਪ੍ਰਤੀਕ ਹੈ। ਤਕੜੀ ਦਰਸ਼ਾਉਂਦੀ ਹੈ ਕਿ ਕੋਰਟ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਦੋਵਾਂ ਪੱਖਾਂ ਦੇ ਤੱਥਾਂ ਅਤੇ ਤਰਕਾਂ ਨੂੰ ਦੇਖਦੇ ਅਤੇ ਸੁਣਦੇ ਹਨ। 

ਇਹ ਵੀ ਪੜ੍ਹੋ- Public Holiday :  5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਬ੍ਰਿਟਿਸ਼ ਕਾਲ ਦੀ ਵਿਰਾਸਤ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼

ਇਸ ਮੂਰਤੀ ਨੂੰ ਬ੍ਰਿਟਿਸ਼ ਸ਼ਾਸਨ ਦੀ ਵਿਰਾਸਤ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹਾਲ ਹੀ 'ਚ ਭਾਰਤ ਸਰਕਾਰ ਨੇ ਬ੍ਰਿਟਿਸ਼ ਸ਼ਾਸਨ ਦੇ ਸਮੇਂ ਤੋਂ ਲਾਗੂ ਇੰਡੀਅਨ ਪੀਨਲ ਕੋਡ (ਆਈ.ਪੀ.ਐੱਸ.) ਕਾਨੂੰਨ ਦੀ ਥਾਂ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਕਾਨੂੰਨ ਲਾਗੂ ਕੀਤਾ ਸੀ। ਲੇਡਾ ਆਫ ਜਸਟਿਸ ਦੀ ਮੂਰਤੀ 'ਚ ਬਦਲਾਅ ਕਰਨਾ ਵੀ ਇਸੇ ਕੜੀ ਤਹਿਤ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ। 

ਸੂਤਰਾਂ ਨੇ ਦੱਸਿਆ ਕਿ ਸੀ.ਜੇ.ਆਈ. ਦਾ ਮੰਨਣਾ ਹੈ ਕਿ ਭਾਰਤ ਨੂੰ ਬ੍ਰਿਟਿਸ਼ ਵਿਰਾਸਤ ਤੋਂ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਕਾਨੂੰਨ ਅੰਨ੍ਹਾ ਨਹੀਂ ਹੁੰਦਾ, ਇਹ ਸਾਰਿਆਂ ਨੂੰ ਸਮਾਨ ਰੂਪ ਨਾਲ ਦੇਖਦਾ ਹੈ। ਯਾਨੀ ਧਨ, ਦੌਲਤ ਅਤੇ ਸਮਾਜ 'ਚ ਦਬਦਬੇ ਦੇ ਹੋਰ ਮਾਪਦੰਡਾਂ ਨੂੰ ਅਦਾਲਤ ਨਹੀਂ ਨਹੀਂ ਦੇਖਦੀ। 

ਸੂਤਰਾਂ ਮੁਤਾਬਕ, ਇਹੀ ਕਾਰਨ ਸੀ ਕਿ ਸੀ.ਜੇ.ਆਈ. ਨੇ ਲੇਡੀ ਆਫ ਜਸਟਿਸ ਦਾ ਰੂਪ ਬਦਲਣ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਮੂਰਤੀ ਦੇ ਇਕ ਹੱਥ 'ਚ ਸੰਵਿਧਾਨ ਹੋਣਾ ਚਾਹੀਦਾ ਹੈ ਨਾ ਕਿ ਤਲਵਾਰ, ਤਾਂ ਜੋ ਦੇਸ਼ ਨੂੰ ਇਹ ਸੰਦੇਸ਼ ਮਿਲੇ ਕਿ ਨਿਆਂ ਸੰਵਿਧਾਨ ਦੇ ਅਨੁਸਾਰ ਦਿੱਤਾ ਜਾਂਦਾ ਹੈ। ਤਲਵਾਰ ਹਿੰਸਾ ਦਾ ਪ੍ਰਤੀਕ ਹੈ ਪਰ ਕੋਰਟ ਸੰਵਿਧਾਨਕ ਕਾਨੂੰਨਾਂ ਦੇ ਅਨੁਸਾਰ ਨਿਆਂ ਦਿੰਦਾ ਹੈ। 

ਇਹ ਵੀ ਪੜ੍ਹੋ- ਸੁੱਤੇ ਉੱਠਦੇ ਹੀ ਤੁਸੀਂ ਵੀ ਦੇਖਦੇ ਹੋ ਆਪਣਾ ਫੋਨ ਤਾਂ ਜਾਣ ਲਓ ਇਸ ਦੇ ਨੁਕਸਾਨ


Rakesh

Content Editor

Related News