ਪਟਾਕਿਆਂ ''ਤੇ ਹੀ ਬੈਨ ਕਿਉਂ, ਕਾਰ ਨਾਲ ਵੀ ਹੁੰਦੈ ਪ੍ਰਦੂਸ਼ਣ : ਸੁਪਰੀਮ ਕੋਰਟ
Tuesday, Mar 12, 2019 - 02:10 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਪਟਾਕਿਆਂ 'ਤੇ ਬੈਨ ਲਗਾਉਣ ਦੇ ਸੰਬੰਧ 'ਚ ਕਿਹਾ ਕਿ ਸਿਰਫ ਪਟਾਕਿਆਂ ਨਾਲ ਹੀ ਪ੍ਰਦੂਸ਼ਣ ਨਹੀਂ ਹੁੰਦਾ ਹੈ। ਕੋਰਟ ਨੇ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਟਾਕੇ ਹੀ ਪ੍ਰਦੂਸ਼ਣ ਦਾ ਇਕਮਾਤਰ ਕਾਰਨ ਨਹੀਂ ਹੈ। ਕਾਰ ਅਤੇ ਆਟੋਮੋਬਾਇਲਜ਼ ਕਿਤੇ ਵਧ ਮਾਤਰਾ 'ਚ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ। ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਕ 3 ਅਪ੍ਰੈਲ ਤੈਅ ਕੀਤੀ ਹੈ।
ਕਿਉਂ ਪਟਾਕਿਆਂ 'ਤੇ ਹੀ ਬੈਨ ਦੀ ਮੰਗ ਕਰਦੇ ਹਨ ਲੋਕ
ਕੋਰਟ ਨੇ ਕਿਹਾ,''ਲੋਕ ਪਟਾਕਿਆਂ 'ਤੇ ਪਾਬੰਦੀ ਦੀ ਮੰਗ ਕਿਉਂ ਕਰਦੇ ਹਨ, ਜਦੋਂ ਕਿ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਆਟੋਮੋਬਾਇਲਜ਼ ਕਿਤੇ ਵਧ ਪ੍ਰਦੂਸ਼ਣ ਕਰਦੇ ਹਨ।'' ਕੇਂਦਰ ਸਰਕਾਰ ਨੇ ਕਿਹਾ ਕਿ ਪਟਾਕਿਆਂ ਦੇ ਨਿਰਮਾਣ 'ਚ ਬੇਰੀਅਮ ਦੀ ਵਰਤੋਂ ਬੈਨ ਕੀਤੀ ਜਾ ਚੁਕੀ ਹੈ। ਗਰੀਨ ਪਟਾਕਿਆਂ ਦਾ ਫਾਰਮੂਲਾ ਅਜੇ ਫਾਈਨਲ ਕੀਤਾ ਜਾਣਾ ਬਾਕੀ ਹੈ। ਇਸ 'ਤੇ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਬੇਰੋਜ਼ਗਾਰ ਹੋਏ ਕਰਮਚਾਰੀਆਂ ਦਾ ਕੀ ਹੋਇਆ? ਕੋਰਟ ਨੇ ਸਰਕਾਰ ਨੂੰ ਕਿਹਾ ਕਿ ਉਹ ਪਟਾਕਿਆਂ ਅਤੇ ਆਟੋਮੋਬਾਇਲਜ਼ ਵਲੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਇਕ ਤੁਲਨਾਤਮਕ ਅਧਿਐਨ ਕਰ ਕੇ ਰਿਪੋਰਟ ਕੋਰਟ 'ਚ ਪੇਸ਼ ਕਰਨ। ਰਿਪੋਰਟ 'ਚ ਇਸ 'ਤੇ ਵੀ ਵਿਚਾਰ ਕੀਤਾ ਜਾਵੇ ਕਿ ਲੋਕ ਆਟੋਮੋਬਾਇਲਜ਼ ਤੋਂ ਹੋਣ ਵਾਲਾ ਪ੍ਰਦੂਸ਼ਣ ਜਾਣਦੇ ਹੋਏ ਵੀ ਕਿਉਂ ਪਟਾਕਿਆਂ 'ਤੇ ਬੈਨ ਦੀ ਮੰਗ ਕਰਦੇ ਹਨ, ਜਦੋਂ ਕਿ ਆਟੋਮੋਬਾਇਲ ਜ਼ਿਆਦਾ ਪ੍ਰਦੂਸ਼ਣ ਫੈਲਾਉਂਦਾ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ ਲਈ 3 ਅਪ੍ਰੈਲ ਤੈਅ ਕੀਤੀ ਗਈ ਹੈ।
ਪਟਾਕਿਆਂ 'ਤੇ ਪੂਰੀ ਤਰ੍ਹਾਂ ਬੈਨ ਲਗਾਉਣ ਤੋਂ ਕੀਤਾ ਸੀ ਮਨ੍ਹਾ
ਜ਼ਿਕਰਯੋਗ ਹੈ ਕਿ ਪਟਾਕਿਆਂ 'ਤੇ ਪਿਛਲੇ ਸਾਲ ਦੀਵਾਲੀ 'ਤੇ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਬੈਨ ਲਗਾਉਣ ਤੋਂ ਮਨ੍ਹਾ ਕਰਦੇ ਹੋਏ ਕੁਝ ਪਾਬੰਦੀਆਂ ਜ਼ਰੂਰ ਲਗਾਈਆਂ ਸਨ। ਕੋਰਟ ਨੇ ਪਿਛਲੇ ਸਾਲ ਆਪਣੇ ਆਦੇਸ਼ 'ਚ ਕਿਹਾ ਸੀ ਕਿ ਪਟਾਕਿਆਂ ਨੂੰ ਸਿਰਫ ਲਾਇਸੈਂਸ ਪਾਏ ਟਰੇਡਰਜ਼ (ਵਪਾਰੀ) ਹੀ ਵੇਚ ਸਕਦੇ ਹਨ।