ਡਰਾਈਵਿੰਗ ਲਾਇਸੈਂਸ ''ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

Wednesday, Nov 06, 2024 - 05:32 PM (IST)

ਡਰਾਈਵਿੰਗ ਲਾਇਸੈਂਸ ''ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਲਾਈਟ ਮੋਟਰ ਵ੍ਹੀਕਲ (ਐੱਲ.ਐੱਮ.ਵੀ.) ਲਾਇਸੈਂਸਧਾਰਕਾਂ ਨੂੰ 7,500 ਕਿਲੋ ਤੱਕ ਭਾਰ ਵਾਲੀਆਂ ਗੱਡੀਆਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਅਜਿਹਾ ਕੋਈ ਡਾਟਾ ਨਹੀਂ ਹੈ, ਜੋ ਸਾਬਿਤ ਕਰਦਾ ਹੋਵੇ ਕਿ ਐੱਲ.ਐੱਮ.ਵੀ. ਡਰਾਈਵਿੰਗ ਲਾਇਸੈਂਸਧਾਰਕ ਦੇਸ਼ 'ਚ ਵਧਦੇ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਹਨ। ਜੱਜ ਰਿਸ਼ੀਕੇਸ਼ ਰਾਏ ਸਮੇਤ 4 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਮੁੱਦਾ ਐੱਲ.ਐੱਮ.ਵੀ. ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਡਰਾਈਵਰਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੈ। ਕੋਰਟ ਨੇ ਕੇਂਦਰ ਨੂੰ ਕਾਨੂੰਨ 'ਚ ਸੋਧ ਪ੍ਰਕਿਰਿਆ ਜਲਦ ਪੂਰੀ ਕਰਨ ਲਈ ਵੀ ਕਿਹਾ। ਇਹ ਫ਼ੈਸਲਾ ਬੀਮਾ ਕੰਪਨੀਆਂ ਲਈ ਝਟਕਾ ਮੰਨਿਆ ਜਾ ਰਿਹਾ ਹੈ, ਜੋ ਹਾਦਸਿਆਂ 'ਚ ਯਕੀਨੀ ਭਾਰ ਦੇ ਟਰਾਂਸਪੋਰਟ ਵ੍ਹੀਕਲ ਦੇ ਸ਼ਾਮਲ ਹੋਣ ਅਤੇ ਡਰਾਈਵਰਾਂ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਚਲਾਉਣ ਲਈ ਅਧਿਕ੍ਰਿਤ ਨਾ ਹੋਣ 'ਤੇ ਕਲੇਮ ਖਾਰਜ ਕਰ ਰਹੀ ਸੀ। 18 ਜੁਲਾਈ 2023 ਨੂੰ ਸੁਪਰੀਮ ਕਰੋਟ ਨੂੰ ਸੰਵਿਧਾਨਕ ਬੈਂਚ ਨੇ ਇਸ ਕਾਨੂੰਨੀ ਸਵਾਲ ਨਾਲ ਜੁੜੀਆਂ 76 ਪਟੀਸ਼ਨਾਂ 'ਤੇ ਸੁਣਵਾਈ ਸ਼ੁਰੂ ਕੀਤੀ ਸੀ। ਪ੍ਰਮੁੱਖ ਪਟੀਸ਼ਨ ਬਜਾਜ ਅਲਾਇੰਸ ਜਨਰਲ ਬੀਮਾ ਕੰਪਨੀ ਲਿਮਟਿਡ ਵਲੋਂ ਦਾਖਲ ਕੀਤੀ ਗਈ ਸੀ।

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਲਈ ਰਹੋ ਤਿਆਰ, 6 ਦਿਨਾਂ ਤੱਕ ਮੀਂਹ ਦਾ ਅਲਰਟ

ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ

1- 7,500 ਕਿਲੋ ਤੋਂ ਘੱਟ ਭਾਰ ਵਾਲੇ ਵ੍ਹੀਕਲ ਚਲਾਉਣ ਲਈ ਐੱਲਐੱਮਵੀ ਲਾਇਸੈਂਸ ਵਾਲੇ ਡਰਾਈਵਰ ਨੂੰ ਮੋਟਰ ਵ੍ਹੀਕਲ ਐਕਟ ਦੀ ਧਾਰਾ 10 (2) (ਈ) ਦੇ ਅਧੀਨ ਵੱਖ ਤੋਂ ਅਥਾਰਟੀ ਦੀ ਲੋੜ ਨਹੀਂ ਹੈ।
2- ਲਾਇਸੈਂਸਿੰਗ ਲਈ ਐੱਲਐੱਮਵੀ ਲਈ ਟਰਾਂਸਪੋਰਟ ਵ੍ਹੀਕਲ ਵੱਖ ਕੈਟੇਗਰੀ ਨਹੀਂ ਹੈ। ਦੋਹਾਂ ਦਰਮਿਆਨ ਇਕ ਓਵਰਲੈਪ ਹੈ। ਹਾਲਾਂਕਿ ਸਪੈਸ਼ਲ ਪਰਮਿਸ਼ਨ ਦੀ ਲੋੜ ਈ-ਕਾਰਟ, ਈ-ਰਿਕਸ਼ਾ ਅਤੇ ਖਤਰਨਾਕ ਸਾਮਾਨ ਲਿਜਾਉਣ ਵਾਲੇ ਵ੍ਹੀਕਲ 'ਤੇ ਲਾਗੂ ਹੁੰਦੀ ਰਹੇਗੀ।
3- ਮੋਟਰ ਵ੍ਹੀਕਲ ਐਕਟ ਦੀ ਧਾਰਾ 3 (1) ਦਾ ਦੂਜਾ ਹਿੱਸਾ, ਜੋ ਟਰਾਂਸਪੋਰਟ ਵ੍ਹੀਕਲ ਚਲਾਉਣ ਲਈ ਸਪੈਸ਼ਲ ਅਥਾਰਟੀ ਦੀ ਲੋੜ 'ਤੇ ਜ਼ੋਰ ਦਿੰਦਾ ਹੈ, ਮੋਟਰ ਵਾਹਨ ਐਕਟ ਦੀ ਧਾਰਾ 2 (21) 'ਚ ਦਿੱਤੀ ਗਈ ਐੱਲਐੱਮਵੀ ਦੀ ਪਰਿਭਾਸ਼ਾ ਦੀ ਜਗ੍ਹਾ ਨਹੀਂ ਲੈਂਦਾ ਹੈ।
ਟਰਾਂਸਪੋਰਟ ਵ੍ਹੀਕਲ ਚਲਾਉਣ ਲਈ ਮੋਟਰ ਵ੍ਹੀਕਲ ਐਕਟ ਅਤੇ ਮੋਟਰ ਵ੍ਹੀਕਲ ਰੂਲਜ਼ 'ਚ ਦਿੱਤੇ ਗਏ ਮਾਪਦੰਡ ਸਿਰਫ਼ ਉਨ੍ਹਾਂ ਲੋਕਾਂ 'ਤੇ ਲਾਗੂ ਹੋਣਗੇ ਜੋ 7,500 ਕਿਲੋ ਤੋਂ ਵੱਧ ਭਾਰ ਵਾਲੇ ਟਰਾਂਸਪੋਰਟ ਵ੍ਹੀਕਲ ਯਾਨੀ ਮਾਲ ਵਾਹਕ, ਪੈਸੇਂਜਰ ਵ੍ਹੀਕਲ, ਭਾਰੀ ਮਾਲ ਵਾਹਕ ਅਤੇ ਯਾਤਰੀ ਵਾਹਨ ਚਲਾਉਣਾ ਚਾਹੁੰਦੇ ਹਨ।

ਦਰਅਸਲ ਇਹ ਸਵਾਲ ਉਦੋਂ ਉੱਠਿਆ, ਜਦੋਂ 2017 'ਚ ਮੁਕੁੰਦ ਦੇਵਾਂਗਨ ਬਨਾਮ ਓਰਿਐਂਟਲ ਬੀਮਾ ਕੰਪਨੀ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈੰਚ ਨੇ ਇਹ ਫ਼ੈਸਲਾ ਸੁਣਾਇਆ ਸੀ। ਉਦੋਂ ਕੋਰਟ ਨੇ ਕਿਹਾ ਸੀ- ਅਜਿਹੇ ਟਰਾਂਸਪੋਰਟ ਵ੍ਹੀਕਲ, ਜਿਨ੍ਹਾਂ ਦਾ ਕੁੱਲ ਭਾਰ 7,500 ਕਿਲੋਗ੍ਰਾਮ ਤੋਂ ਵੱਧ ਨਹੀਂ ਹੈ, ਉਨ੍ਹਾਂ ਨੂੰ ਐੱਲਐੱਮਵੀ ਯਾਨੀ ਲਾਈਟ ਮੋਟਰ ਵ੍ਹੀਕਲ ਦੀ ਪਰਿਭਾਸ਼ਾ ਤੋਂ ਬਾਹਰ ਨਹੀਂ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News