ਹਾਈ ਕੋਰਟ ਨੇ ਨੌਜਵਾਨ ਨੂੰ ਭਰਤੀ ਤੋਂ ਅਯੋਗ ਠਹਿਰਾਉਣ ’ਤੇ ਸੁਣਾਇਆ ਫੈਸਲਾ
Friday, Dec 27, 2024 - 11:10 PM (IST)
ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ ’ਤੇ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਹ ਹਥਿਆਰਬੰਦ ਫੋਰਸਾਂ ਵਿਚ ਭਰਤੀ ਹੋਣ ਦੇ ਯੋਗ ਨਹੀਂ ਹਨ ਜੋ ਕਿ ਵਿਟੀਲਿਗੋ ਭਾਵ ਸਫੇਦ ਦਾਗ ਦੀ ਬੀਮਾਰੀ ਤੋਂ ਪੀੜਤ ਹਨ। ਹਾਈ ਕੋਰਟ ਨੇ ਇਹ ਫੈਸਲਾ ਉਸ ਨੌਜਵਾਨ ਦੀ ਪਟੀਸ਼ਨ ’ਤੇ ਸੁਣਾਇਆ, ਜਿਸ ਨੂੰ ਸਫੇਦ ਦਾਗ ਹੋਣ ਕਾਰਨ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਵਿਚ ਸਹਾਇਕ ਕਮਾਂਡੈਂਟ ਦੇ ਅਹੁਦੇ ਤੋਂ ਅਯੋਗ ਠਹਿਰਾਅ ਦਿੱਤਾ ਗਿਆ ਸੀ।
ਨੌਜਵਾਨ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਹੋਰਨਾਂ ਹਥਿਆਰਬੰਦ ਫੋਰਸਾਂ ਵਿਚ ਜੋ ਭਰਤੀ ਨਿਯਮ ਹਨ, ਉਹ ਸਾਰੇ ਪਾਸੇ ਲਾਗੂ ਹੋਣ। ਦਰਅਸਲ ਨੌਜਵਾਨ ਨੇ ਆਪਣੀ ਪਟੀਸ਼ਨ ਵਿਚ ਦੱਸਿਆ ਸੀ ਕਿ ਉਹ ਵਿਟੀਲਿਗੋ ਦੀ ਬੀਮਾਰੀ ਤੋਂ ਪੀੜਤ ਜ਼ਰੂਰ ਹੈ ਪਰ ਇਸ ਦਾ ਅਸਰ ਸਰੀਰ ਦੇ ਉਸ ਹਿੱਸੇ ’ਤੇ ਹੈ, ਜੋ ਕਿ ਕੱਪੜਿਆਂ ਨਾਲ ਢਕਿਆ ਰਹਿੰਦਾ ਹੈ। ਨਾਲ ਹੀ ਉਸ ਨੇ ਦੱਸਿਆ ਕਿ ਹਵਾਈ ਫੌਜ ਵਿਚ ਇਸ ਬੀਮਾਰੀ ਤੋਂ ਪੀੜਤ ਉਨ੍ਹਾਂ ਕੈਂਡੀਡੇਟਾਂ ਨੂੰ ਭਰਤੀ ਦੀ ਇ ਜਾਜ਼ਤ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਸਫੇਦ ਦਾਗ ਤੋਂ ਪ੍ਰਭਾਵਿਤ ਸਰੀਰ ਦਾ ਹਿੱਸਾ ਢਕਿਆ ਹੋਇਆ ਰਹਿੰਦਾ ਹੋਵੇ।
ਕੇਸ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਸਥਾਈ ਵਕੀਲ ਆਸ਼ੀਸ਼ ਦੀਕਸ਼ਿਤ ਨੇ ਗ੍ਰਹਿ ਮੰਤਰਾਲਾ ਅਤੇ ਆਈ. ਟੀ. ਬੀ. ਪੀ. ਦਾ ਪੱਖ ਰੱਖਿਆ। ਉਨ੍ਹਾਂ ਕੋਰਟ ਨੂੰ ਦੱਸਿਆ ਕਿ ਆਈ. ਟੀ. ਬੀ. ਪੀ. ਦੇ ਭਰਤੀ ਨਿਯਮਾਂ ਵਿਚ ਸਫੇਦ ਦਾਗ ਨੂੰ ਵਿਸ਼ੇਸ਼ ਦਿਵਿਆਂਗਤਾ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਭ ਰਤੀ ਵਿਗਿਆਪਨ ਵਿਚ ਵੀ ਇਸ ਬਾਰੇ ਸੂਚਨਾ ਦਿੱਤੀ ਗਈ ਸੀ।