ਸੁਪਰੀਮ ਕੋਰਟ ਦਾ ਨਿਰਦੇਸ਼, ਆਨਲਾਈਨ ਸੁਣਵਾਈ ਦੌਰਾਨ ਕੋਟ ਅਤੇ ਲੰਬਾ ਗਾਉਨ ਨਾ ਪਾਉਣ ਵਕੀਲ

Thursday, May 14, 2020 - 12:51 AM (IST)

ਸੁਪਰੀਮ ਕੋਰਟ ਦਾ ਨਿਰਦੇਸ਼, ਆਨਲਾਈਨ ਸੁਣਵਾਈ ਦੌਰਾਨ ਕੋਟ ਅਤੇ ਲੰਬਾ ਗਾਉਨ ਨਾ ਪਾਉਣ ਵਕੀਲ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਰਸਮੀ ਨੋਟੀਫਿਕੇਸ਼ਨ ਦੇ ਜ਼ਰੀਏ ਵਕੀਲਾਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਮਹਾਮਾਰੀ ਦੇ ਮੱਦੇਨਜਰ ਅਗਲੇ ਆਦੇਸ਼ ਤੱਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਦੌਰਾਨ ਕੋਟ ਅਤੇ ਲੰਬੇ ਗਾਉਨ ਨਾ ਪਾਉਣ। ਪ੍ਰਧਾਨ ਜੱਜ ਐਸ.ਏ. ਬੋਬਡੇ ਨੇ ਕਿਹਾ ਕਿ ਇਹ ਕੱਪੜੇ ਨਹੀਂ ਪਾਉਣੇ ਚਾਹੀਦੇ ਹਨ ਕਿਉਂਕਿ ਇਹ ਆਸਾਨੀ ਨਾਲ ਵਾਇਰਸ ਦੀ ਚਪੇਟ 'ਚ ਆ ਸਕਦੇ ਹਨ।
ਚੋਟੀ ਦੀ ਅਦਾਲਤ ਦੇ ਸੈਕਰੇਟਰੀ ਜਨਰਲ ਐਸ. ਕਾਲਗਾਂਵਕਰ ਦੁਆਰਾ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, ‘ਡਾਕਟਰੀ ਸਲਾਹ ਨੂੰ ਧਿਆਨ 'ਚ ਰੱਖਦੇ ਹੋਏ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੌਜੂਦਾ ਹਾਲਾਤ 'ਚ ਕੋਵਿਡ-19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਦੇ ਸਾਵਧਾਨੀ ਉਪਾਅ ਦੇ ਰੂਪ 'ਚ ਸਮਰੱਥ ਅਧਿਕਾਰੀ ਨੇ ਨਿਰਦੇਸ਼ ਦਿੱਤਾ ਹੈ ਕਿ ਅਗਲੇ ਆਦੇਸ਼ ਤੱਕ ਵਕੀਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਦੌਰਾਨ ਸਫੇਦ ਬੈਂਡ ਦੇ ਨਾਲ ਸਾਦੀ ਸਫੇਦ ਪੈਂਟ/ਸਫੇਦ ਸਲਵਾਰ-ਕਮੀਜ/ਸਾੜ੍ਹੀ ਪਾ ਸਕਦੇ ਹਨ।
ਸੁਪਰੀਮ ਕੋਰਟ ਦੀ ਵੈਬਸਾਈਟ ਦੇ ਨਾਲ ਹੀ ਇਹ ਨੋਟੀਫਿਕੇਸ਼ਨ ਪਾਲਣਾ ਨੂੰ ਯਕੀਨੀ ਕਰਣ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਸੁਪਰੀਮ ਕੋਰਟ ਦੇ ਐਡਵੋਕੇਟ ਆਨ ਰਿਕਾਰਡ ਐਸੋਸੀਏਸ਼ਨ ਦੇ ਸਕੱਤਰਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।


author

Inder Prajapati

Content Editor

Related News