ਸ਼ਰਦ ਪਵਾਰ ਧੜੇ ਨੂੰ ਮਿਲਿਆ ਨਵਾਂ ਨਾਂ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

Tuesday, Mar 19, 2024 - 06:49 PM (IST)

ਸ਼ਰਦ ਪਵਾਰ ਧੜੇ ਨੂੰ ਮਿਲਿਆ ਨਵਾਂ ਨਾਂ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਮੰਗਲਵਾਰ ਸ਼ਰਦ ਪਵਾਰ ਧੜੇ ਨੂੰ ‘ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ’ ਨਾਂ ਦੀ ਵਰਤੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਕਰਨ ਦੀ ਇਜਾਜ਼ਤ ਦੇ ਦਿੱਤੀ।

ਜਸਟਿਸ ਸੂਰਿਆ ਕਾਂਤ ਤੇ ਵਿਸ਼ਵਨਾਥਨ ਦੇ ਬੈਂਚ ਨੇ ਸੀਨੀਅਰ ਨੇਤਾ ਸ਼ਰਦ ਪਵਾਰ ਦੀ ਅਗਵਾਈ ਵਾਲੇ ਐੱਨ. ਸੀ. ਪੀ. ਧੜੇ ਨੂੰ ਆਪਣੇ ਚੋਣ ਨਿਸ਼ਾਨ ਵਜੋਂ ‘ਤੁਰਹੀ ਵਜਾਉਂਦਾ ਆਦਮੀ’ ਦੀ ਵਰਤੋਂ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ। ਬੈਂਚ ਨੇ ਇਹ ਹੁਕਮ ਸ਼ਰਦ ਪਵਾਰ ਦੀ ਅਗਵਾਈ ਵਾਲੇ ਗਰੁੱਪ ਦੀ ਪਟੀਸ਼ਨ ’ਤੇ ਦਿੱਤਾ। ਇਸ ’ਚ ਅਜੀਤ ਪਵਾਰ ਦੇ ਧੜੇ ਨੂੰ ਚੋਣ ਕਮਿਸ਼ਨ ਵਲੋਂ ਅਲਾਟ ਕੀਤੇ ਗਏ ‘ਘੜੀ’ ਚੋਣ ਨਿਸ਼ਾਨ ਦੀ ਵਰਤੋਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ ਕਿਉਂਕਿ ਇਹ ਬਰਾਬਰੀ ਦੇ ਖੇਤਰ ’ਚ ਰੁਕਾਵਟ ਪਾ ਰਿਹਾ ਸੀ।


author

Rakesh

Content Editor

Related News