SC ਨੇ ਕਬਰਸਤਾਨ ''ਚ ਲਾਸ਼ ਦਫਨਾਉਣ ''ਤੇ ਰੋਕ ਸੰਬੰਧੀ ਪਟੀਸ਼ਨ ਹਾਈ ਕੋਰਟ ਭੇਜੀ
Monday, May 04, 2020 - 06:02 PM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੋਰੋਨਾ ਮਹਾਮਾਰੀ 'ਚ ਜਾਨ ਗਵਾ ਚੁਕੇ ਮੁਸਲਮਾਨਾਂ ਨੂੰ ਕਬਰਸਤਾਨ 'ਚ ਦਫਨ ਕਰਨ 'ਤੇ ਅਸਥਾਈ ਪਾਬੰਦੀ ਲਗਾਏ ਜਾਣ ਸੰਬੰਧੀ ਮਾਮਲਾ ਸੋਮਵਾਰ ਨੂੰ ਫਿਰ ਤੋਂ ਬਾਂਬੇ ਹਾਈ ਕੋਰਟ ਨੂੰ ਭੇਜ ਦਿੱਤਾ। ਜੱਜ ਰੋਹਿੰਗਟਨ ਫਲੀ ਨਰੀਮਨ ਅਤੇ ਜੱਜ ਇੰਦਰਾ ਬੈਨਰਜੀ ਦੀ ਬੈਂਚ ਨੇ ਪ੍ਰਦੀਪ ਗਾਂਧੀ ਦੀ ਵਿਸ਼ੇਸ਼ ਮਨਜ਼ੂਰੀ ਪਟੀਸ਼ਨ (ਐੱਸ.ਐੱਲ.ਪੀ.) ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਣਵਾਈ ਕਰਦੇ ਹੋਏ ਇਹ ਮਾਮਲਾ ਹਾਈ ਕੋਰਟ ਨੂੰ ਭੇਜਦੇ ਹੋਏ ਸੁਣਵਾਈ 2 ਹਫਤਿਆਂ 'ਚ ਪੂਰੀ ਕਰਨ ਦਾ ਉਸ ਨੂੰ ਨਿਰਦੇਸ਼ ਵੀ ਦਿੱਤਾ।
ਬੈਂਚ ਨੇ ਕਿਹਾ ਕਿ ਪਟੀਸ਼ਨ 'ਚ ਕੀਤੀ ਗਈ ਮੰਗ ਨੂੰ ਨਕਾਰਨ ਦਾ ਹਾਈ ਕੋਰਟ ਦਾ ਆਦੇਸ਼ ਅੰਤਰਿਮ ਸੀ, ਇਸ ਲਈ ਹਾਈ ਕੋਰਟ ਮੌਜੂਦਾ ਸੰਦਰਭ 'ਚ ਪਟੀਸ਼ਨ 'ਤੇ ਮੁੜ ਵਿਚਾਰ ਕਰੋ। ਪਟੀਸ਼ਨਕਰਤਾ ਨੇ ਕੋਰੋਨਾ ਪੀੜਤ ਲਾਸ਼ ਨੂੰ ਆਪਣੇ ਰਿਹਾਇਸ਼ੀ ਇਲਾਕੇ ਦੇ ਅੱਗੇ ਕਬਰਸਤਾਨ 'ਚ ਦਫਨਾਉਣ 'ਤੇ ਅਸਥਾਈ ਰੋਕ ਦੀ ਮੰਗਕੀਤੀ ਹੈ। ਬਾਂਬੇ ਹਾਈ ਕੋਰਟ ਨੇ 27 ਅਪ੍ਰੈਲ ਨੂੰ ਗਾਂਧੀ ਦੀ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਨੂੰ ਉਨਾਂ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ।