ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਜੱਦੀ ਜਾਇਦਾਦ 'ਚ ਧੀ ਨੂੰ ਪੁੱਤਰ ਸਮਾਨ ਮਿਲੇਗਾ ਹੱਕ

8/11/2020 4:23:59 PM

ਨਵੀਂ ਦਿੱਲੀ(ਭਾਸ਼ਾ) : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਹਿੰਦੂ ਪਰਿਵਾਰ ਦੀ ਜੱਦੀ ਜਾਇਦਾਦ ਵਿਚ ਧੀ ਦਾ ਵੀ ਪੁੱਤਰ ਦੀ ਤਰ੍ਹਾਂ ਸਮਾਨ ਅਧਿਕਾਰ ਹੋਵੇਗਾ। ਭਾਵੇਂ ਹੀ ਹਿੰਦੂ ਉਤਰਾਧਿਕਾਰ ਐਕਟ 2005 ਦੇ ਲਾਗੂ ਹੋਣ ਤੋਂ ਪਹਿਲੇ ਹੀ ਉਸ ਦੇ ਪਿਤਾ ਦੀ ਮੌਤ ਕਿਉਂ ਨਾ ਹੋ ਗਈ ਹੋਵੇ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਹਿੰਦੂ ਉਤਰਾਧਿਕਾਰ ਕਾਨੂੰਨ ਵਿਚ 2005 ਵਿਚ ਕੀਤੇ ਗਏ ਸੋਧ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਸੋਧ ਤੋਂ ਪਹਿਲਾਂ ਵੀ ਕਿਸੇ ਪਿਤਾ ਦੀ ਮੌਤ ਹੋ ਗਈ ਹੋਵੇ ਤਾਂ ਵੀ ਉਸ ਦੀਆਂ ਧੀਆਂ ਨੂੰ ਪਿਤਾ ਦੀ ਜਾਇਦਾਦ ਵਿਚ ਬਰਾਬਰ ਹਿੱਸਾ ਮਿਲੇਗਾ। ਜਸਟਿਸ ਮਿਸ਼ਰਾ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਕ ਧੀ ਜੀਵਨ ਭਰ ਲਈ ਪਿਆਰੀ ਧੀ ਹੁੰਦੀ ਹੈ। ਇਸ ਲਈ ਉਸ ਨੂੰ ਪਿਤਾ ਦੀ ਜਾਇਦਾਦ ਵਿਚ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ, ''ਵਨਸ ਏ ਡਾਟਰ, ਆਲਵੇਜ ਏ ਡਾਟਰ।'

ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼

ਧਿਆਨਦੇਣਯੋਗ ਹੈ ਕਿ 2005 ਵਿਚ ਹਿੰਦੂ ਉਤਰਾਧਿਕਾਰ ਕਾਨੂੰਨ 1956 ਵਿਚ ਸੋਧ ਕੀਤਾ ਗਿਆ ਸੀ, ਇਸ ਦੇ ਤਹਿਤ ਜੱਦੀ ਜਾਇਦਾਦ ਵਿਚ ਧੀਆਂ ਨੂੰ ਬਰਾਬਰ ਦਾ ਹਿੱਸਾ ਦੇਣ ਦੀ ਗੱਲ ਕਹੀ ਗਈ ਸੀ। ਸ਼੍ਰੇਣੀ-ਇਕ ਦੀ ਕਾਨੂੰਨੀ ਵਾਰਿਸ ਹੋਣ ਦੇ ਨਾਤੇ ਜਾਇਦਾਦ 'ਤੇ ਧੀ ਦਾ ਪੁੱਤਰ ਜਿੰਨਾਂ ਹੱਕ ਹੈ। ਵਿਆਹ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੀ ਵਿਆਖਿਆ ਦੀ ਮੰਗ ਕੀਤੀ ਗਈ ਸੀ ਕਿ ਕੀ ਇਹ ਸੋਧ ਪੂਰਵਪ੍ਰਭਾਵੀ ਹੋਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ: ਜਾਣੋ ਕਿਉਂ ਹੋ ਰਹੀ ਹੈ ਸੋਨੇ ਦੀ ਕਾਰਾਂ ਦੀ ਕੀਮਤ ਨਾਲ ਤੁਲਨਾ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ


cherry

Content Editor cherry