ਸੁਰੱਖਿਅਤ ਤੇ ਬਿਨਾਂ ਰੁਕਾਵਟ ਦੇ ਫੁੱਟਪਾਥ ''ਤੇ ਤੁਰਨਾ ਨਾਗਰਿਕਾਂ ਦਾ ਮੌਲਿਕ ਅਧਿਕਾਰ : ਸੁਪਰੀਮ ਕੋਰਟ

Friday, Jun 19, 2026 - 04:49 PM (IST)

ਸੁਰੱਖਿਅਤ ਤੇ ਬਿਨਾਂ ਰੁਕਾਵਟ ਦੇ ਫੁੱਟਪਾਥ ''ਤੇ ਤੁਰਨਾ ਨਾਗਰਿਕਾਂ ਦਾ ਮੌਲਿਕ ਅਧਿਕਾਰ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਅਹਿਮ ਫੈਸਲੇ 'ਚ ਕਿਹਾ ਕਿ ਤੈਅ ਫੁੱਟਪਾਥ 'ਤੇ ਤੁਰਨ ਦਾ ਅਧਿਕਾਰ ਸੰਵਿਧਾਨ ਦੀ ਧਾਰਾ 19 (1) (ਡੀ) ਦੇ ਅਧੀਨ ਸੁਤੰਤਰ ਰੂਪ ਨਾਲ ਆਉਣ-ਜਾਣ ਦੇ ਮੌਲਿਕ ਅਧਿਕਾਰ ਦਾ ਹਿੱਸਾ ਹੈ। ਜੱਜ ਪੀ.ਐੱ. ਨਰਸਿਮਹਾ ਅਤੇ ਜੱਜ ਅਤੁਲ ਐੱਸ. ਚੰਦੁਰਕਰ ਦੀ ਬੈਂਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਸ ਅਧਿਕਾਰ 'ਚ ਸੁਰੱਖਿਅਤ ਸਹੀ ਢੰਗ ਨਾਲ ਚਿੰਨ੍ਹਿਤ ਫੁੱਟਪਾਥਾਂ ਤੱਕ ਪਹੁੰਚ ਸ਼ਾਮਲ ਹੈ। ਇਸ ਅਧਿਕਾਰ ਨੂੰ ਮੋਟਰ ਵਾਹਨਾਂ ਦੀ ਆਵਾਜਾਈ ਅਤੇ ਸਹੂਲਤ 'ਤੇ ਪਹਿਲ ਮਿਲਣੀ ਚਾਹੀਦੀ ਹੈ।

ਬੈਂਚ ਨੇ ਚਿੰਨ੍ਹਿਤ ਫੁੱਟਪਾਥਾਂ 'ਤੇ ਤੁਰਨ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਅਤੇ ਸਵੀਕਾਰ ਕੀਤਾ ਕਿ ਤੁਰਨਾ ਰੋਜ਼ਾਨਾ ਦੀ ਜ਼ਿੰਦਗੀ 'ਚ 'ਅਟੁੱਟ ਰੂਪ ਨਾਲ ਜੁੜਿਆ' ਹੈ ਅਤੇ 'ਇਹ ਸੁਤੰਤਰ ਆਵਾਜਾਈ ਦੀ ਸੰਵਿਧਾਨਕ ਗਾਰੰਟੀ ਦਾ ਇਕ ਜ਼ਰੂਰੀ ਹਿੱਸਾ ਹੈ। ਅਦਾਲਤ ਨੇ ਕਿਹਾ ਕਿ ਇਸ ਅਧਿਕਾਰ ਦੀ ਪ੍ਰਧਾਨਤਾ ਦੇ ਬਾਵਜੂਦ ਮੋਟਰ ਵਾਹਨਾਂ ਦੇ ਵਧਦੇ ਦਬਦਬੇ ਨੇ ਪੈਦਲ ਤੁਰਨ ਵਾਲਿਆਂ ਦੀ ਜਗ੍ਹਾ ਨੂੰ ਲੈ ਕੇ ਘੱਟ ਕੀਤਾ ਹੈ। ਸਥਿਤੀ ਇਹ ਹੋ ਗਈ ਹੈ ਕਿ ਵਾਹਨ ਚਾਲਕ ਹਮੇਸ਼ਾ ਪੈਦਲ ਤੁਰਨ ਵਾਲਿਆਂ ਦੀ ਜਗ੍ਹਾ ਨੂੰ ਲਗਾਤਾਰ ਘੱਟ ਕੀਤਾ ਹੈ। ਸਥਿਤੀ ਇਹ ਹੋ ਗਈ ਹੈ ਕਿ ਵਾਹਨ ਚਾਲਕ ਹਮੇਸ਼ਾ ਪੈਦਲ ਤੁਰਨ ਨੂੰ ਰੁਕਾਵਟ ਵਜੋਂ ਦੇਖਦੇ ਹਨ।

ਜਨਤਕ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ 'ਤੇ ਜ਼ੋਰ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਸ਼ਹਿਰੀ ਵਿਕਾਸ ਅਥਾਰਟੀ, ਨਗਰ ਨਿਗਮ, ਨਗਰਪਾਲਿਕਾਵਾਂ ਅਤੇ ਪੰਚਾਇਤਾਂ ਫੁੱਟਪਾਥਾਂ ਅਤੇ ਪੈਦਲ ਯਾਤਰੀਆਂ ਨਾਲ ਜੁੜੇ ਹੋਰ ਬੁਨਿਆਦੀ ਢਾਂਚਿਆਂ ਨੂੰ ਚਿੰਨ੍ਹਿਤ ਕਰਨ, ਬਣਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਤੇ ਉਨ੍ਹਾਂ ਦੀ ਰੱਖਿਆ ਲਈ ਜ਼ਿੰਮੇਵਾਰ ਹਨ। ਇਹ ਦੇਖਦੇ ਹੋਏ ਪੈਦਲ ਯਾਤਰੀਆਂ ਦੀਆਂ ਚਿੰਤਾਵਾਂ ਹਮੇਸ਼ਾ ਸਾਹਮਣੇ ਨਹੀਂ ਆ ਪਾਉਂਦੀਆਂ ਹਨ, ਅਦਾਲਤ ਨੇ ਕਿਹਾ ਕਿ ਤੈਅ ਫੁੱਟਪਾਥਾਂ 'ਤੇ ਤੁਰਨ ਦੇ ਅਧਿਕਾਰ ਦਾ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋਣ 'ਤੇ ਨਾਗਰਿਕ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਬਹਾਲੀ ਅਤੇ ਮੁਆਵਜ਼ੇ ਸਮੇਤ ਸੰਵਿਧਾਨਕ ਇਲਾਜ ਮੰਗਣ ਦੇ ਹੱਕਦਾਰ ਹੋਣਗੇ।

ਕੋਰਟ ਨੇ ਸਪੱਸ਼ਟ ਕੀਤਾ ਕਿ ਇਹ ਕਾਨੂੰਨੀ ਇਲਾਜ ਮੋਟਰ ਵਾਹਨ ਐਕਟ ਦੇ ਅਧੀਨ ਮਿਲਣ ਵਾਲੇ ਕਾਨੂਨੀ ਉਪਾਵਾਂ ਤੋਂ ਇਲਾਵਾ ਅਤੇ ਉਨ੍ਹਾਂ ਤੋਂ ਸੁਤੰਤਰ ਹੋਣਗੇ। ਪੈਦਲ ਯਾਤਰੀਆਂ ਦੇ ਅਧਿਕਾਰ ਸਭ ਤੋਂ ਉੱਪਰ ਹਨ ਅਤੇ ਉਨ੍ਹਾਂ ਨੂੰ ਮੋਟਰ ਵਾਹਨਾਂ ਦੀ ਆਵਾਜਾਈ 'ਤੇ ਪਹਿਲ ਮਿਲਣੀ ਚਾਹੀਦੀ ਹੈ। ਬੈਂਚ ਨੇ ਜ਼ੋਰ ਦਿੱਤਾ ਕਿ ਚਿੰਨ੍ਹਿਤ ਫੁੱਟਪਾਥਾਂ 'ਤੇ ਤੁਰਨ ਦਾ ਮੌਲਿਕ ਅਧਿਕਾਰ ਦੀ ਸੁਰੱਖਿਆ ਰਾਜ ਅਤੇ ਸਥਾਨਕ ਅਧਿਕਾਰੀਆਂ ਦੀ ਸਮਾਨ ਜ਼ਿੰਮੇਵਾਰੀ ਹੈ। ਜਿੱਥੇ ਵੀ ਸੜਕ ਹੈ, ਉੱਥੇ ਪੈਦਲ ਯਾਤਰੀਆਂ ਲਈ ਸੁਰੱਖਿਅਤ, ਸਪੱਸ਼ਟ ਰੂਪ ਨਾਲ ਚਿੰਨ੍ਹਿਤ ਅਤੇ ਉੱਚਿਤ ਸਾਂਭ-ਸੰਭਾਲ ਵਾਲੇ ਫੁੱਟਪਾਥ ਵੀ ਹੋਣੇ ਚਾਹੀਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News