ਦਿੱਲੀ ’ਚ ਫੁੱਟਪਾਥ ਤੋਂ ਅਗਵਾ ਕਰ ਜਬਰ-ਜ਼ਨਾਹ ਮਗਰੋਂ ਕੁੜੀ ਦਾ ਕਤਲ, ਕੈਬ ਚਾਲਕ ਗ੍ਰਿਫ਼ਤਾਰ

Tuesday, Jun 23, 2026 - 06:07 PM (IST)

ਦਿੱਲੀ ’ਚ ਫੁੱਟਪਾਥ ਤੋਂ ਅਗਵਾ ਕਰ ਜਬਰ-ਜ਼ਨਾਹ ਮਗਰੋਂ ਕੁੜੀ ਦਾ ਕਤਲ, ਕੈਬ ਚਾਲਕ ਗ੍ਰਿਫ਼ਤਾਰ

ਨਵੀਂ ਦਿੱਲੀ (ਏਜੰਸੀ)-ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ’ਚ ਪਰਿਵਾਰ ਨਾਲ ਫੁੱਟਪਾਥ ’ਤੇ ਸੁੱਤੀ ਪਈ 11 ਸਾਲਾ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਕੈਬ ਚਾਲਕ ਨੇ ਜੁਰਮ ਲੁਕਾਉਣ ਦੀ ਕੋਸ਼ਿਸ਼ ’ਚ ਲਾਸ਼ ਨੂੰ ਫਰੀਦਾਬਾਦ-ਗੁਰੂਗ੍ਰਾਮ ਰੋਡ ਕੰਢੇ ਜੰਗਲ ’ਚ ਸੁੱਟ ਦਿੱਤਾ।

ਮਹਿਰੌਲੀ ’ਚ ਫੁੱਟਪਾਥ ’ਤੇ ਰਹਿਣ ਵਾਲੇ ਪਰਿਵਾਰ ਨੂੰ ਸੋਮਵਾਰ ਸਵੇਰੇ ਲੜਕੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਅਗਵਾ ਦਾ ਸ਼ੱਕ ਹੋਣ ’ਤੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਦੌਰਾਨ ਕੈਬ ਚਾਲਕ ਬਾਰੇ ਪਤਾ ਲੱਗਾ।

ਅਧਿਕਾਰੀ ਨੇ ਕਿਹਾ ਕਿ ਲੜਕੀ ਦਾ ਪਤਾ ਲਗਾਉਣ ਅਤੇ ਮੁਲਜ਼ਮ ਦੀ ਪਛਾਣ ਕਰਨ ਲਈ ਲੱਗਭਗ 20 ਟੀਮਾਂ ਬਣਾਈਆਂ ਗਈਆਂ। ਇਕ ਪੁਲਸ ਸੂਤਰ ਨੇ ਦੱਸਿਆ, ‘‘ਅਪਰਾਧ ਕਰਨ ਤੋਂ ਬਾਅਦ ਮੁਲਜ਼ਮ ਉਸੇ ਜਗ੍ਹਾ ’ਤੇ ਪਰਤ ਰਿਹਾ ਸੀ ਪਰ ਆਸ-ਪਾਸ ’ਚ ਪੁਲਸ ਟੀਮਾਂ ਨੂੰ ਦੇਖ ਕੇ ਭੱਜ ਗਿਆ। ਹਾਲਾਂਕਿ ਪੁਲਸ ਨੇ ਅਪਰਾਧ ਦੇ ਛੇ ਘੰਟਿਆਂ ਦੇ ਅੰਦਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News