ਕਾਲੇਜੀਅਮ ਦੇ ਕੰਮ ''ਚ ਦਖ਼ਲ ਦੇ ਕੇ ''ਵਿਵਾਦਾਂ ਦਾ ਪਿਟਾਰਾ'' ਨਹੀਂ ਖੋਲ੍ਹਣਾ ਚਾਹੁੰਦੇ : ਸੁਪਰੀਮ ਕੋਰਟ

Monday, Jun 22, 2026 - 05:06 PM (IST)

ਕਾਲੇਜੀਅਮ ਦੇ ਕੰਮ ''ਚ ਦਖ਼ਲ ਦੇ ਕੇ ''ਵਿਵਾਦਾਂ ਦਾ ਪਿਟਾਰਾ'' ਨਹੀਂ ਖੋਲ੍ਹਣਾ ਚਾਹੁੰਦੇ : ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਇਕ ਨਿਆਂਇਕ ਅਧਿਕਾਰੀ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ,"ਅਸੀਂ ਕਾਲੇਜੀਅਮ ਦੀ ਕਾਰਵਾਈ ਸਬੰਧੀ ਕੋਈ ਨਵਾਂ 'ਭਾਨੁਮਤੀ ਦਾ ਪਿਟਾਰਾ' ਯਾਨੀ ਵਿਵਾਦਾਂ ਦਾ ਪਿਟਾਰਾ ਨਹੀਂ ਖੋਲ੍ਹਣਾ ਚਾਹੁੰਦੇ।" ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਸੀ ਕਿ ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ ਜੱਜਾਂ ਵਜੋਂ ਨਿਯੁਕਤੀ ਲਈ ਉਸ ਤੋਂ ਜੂਨੀਅਰ ਅਧਿਕਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ।

ਜਸਟਿਸ ਬੀ.ਵੀ. ਨਾਗਰਥਨਾ ਅਤੇ ਜੋਇਮਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਇਹ ਅਜਿਹੇ ਮਾਮਲੇ ਹਨ ਜਿਨਾਂ 'ਚ ਆਖ਼ਰਕਾਰ ਹਾਈ ਕੋਰਟ ਦੇ ਕਾਲੇਜੀਅਮ ਦੀ ਆਪਣੀ ਸੰਤੁਸ਼ਟੀ ਹੀ ਖੁਦ ਮਾਇਨੇ ਰੱਖਦੀ ਹੈ। ਬੈਂਚ ਨੇ ਸਵਾਲ ਪੁੱਛਿਆ,"ਕੀ ਨਿਆਂਇਕ ਤੌਰ 'ਤੇ, ਸੁਪਰੀਮ ਕੋਰਟ ਕਾਲੇਜੀਅਮ ਨੂੰ ਇਹ ਕਹਿ ਸਕਦਾ ਹੈ ਕਿ ਤੁਸੀਂ ਇਹ ਕਰੋ ਜਾਂ ਉਹ ਕਰੋ ਅਤੇ ਕਿਸੇ ਨਾਂ 'ਤੇ ਵਿਚਾਰ ਕਰੋ? ਅਜਿਹਾ ਨਹੀਂ ਕੀਤਾ ਜਾ ਸਕਦਾ।''

ਸੁਪਰੀਮ ਕੋਰਟ ਨੇ ਕਿਹਾ, "ਨਿਆਂਇਕ ਤੌਰ 'ਤੇ, ਅਸੀਂ ਹਾਈ ਕੋਰਟ ਕਾਲੇਜੀਅਮ ਜਾਂ ਸੁਪਰੀਮ ਕੋਰਟ ਕਾਲੇਜੀਅਮ ਦੀ ਕਾਰਵਾਈ ਨੂੰ ਲੈ ਕੇ ਕੋਈ ਅਜਿਹੀ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਨਵੀਆਂ ਅਤੇ ਜਟਿਲ ਸਮੱਸਿਆਵਾਂ ਖੜ੍ਹੀ ਹੋ ਜਾਣ।" ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਨੇ ਕਿਹਾ ਕਿ ਪਟੀਸ਼ਨਕਰਤਾ ਸੂਬੇ ਦਾ ਸਭ ਤੋਂ ਸੀਨੀਅਰ ਨਿਆਂਇਕ ਅਧਿਕਾਰੀ ਹੈ ਅਤੇ ਉਸ ਦੀ ਸੇਵਾ 'ਚ ਲਗਭਗ 10 ਸਾਲ ਬਾਕੀ ਹਨ। ਬੈਂਚ ਨੇ ਟਿੱਪਣੀ ਕੀਤੀ ਕਿ ਸਿਰਫ਼ ਇਸ ਲਈ ਕਿ ਕੋਈ ਵਿਅਕਤੀ ਸੀਨੀਅਰ ਹੈ, ਉਸ ਨੂੰ ਤਰੱਕੀ ਲਈ ਸਿਫਾਰਸ਼ ਕਰਨ ਦਾ ਹੱਕਦਾਰ ਨਹੀਂ ਬਣਾਉਂਦਾ।

ਸੁਪਰੀਮ ਕੋਰਟ ਵੱਲੋਂ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ, ਪਟੀਸ਼ਨਕਰਤਾ ਨੇ ਕਿਹਾ ਕਿ ਉਹ ਆਪਣੀ ਪਟੀਸ਼ਨ ਵਾਪਸ ਲੈ ਲਵੇਗਾ। ਨਾਲ ਹੀ ਉਨ੍ਹਾਂ ਨੇ ਹਾਈ ਕੋਰਟ ਦੇ ਸਮਰੱਥ ਅਧਿਕਾਰੀ ਤੋਂ ਪ੍ਰਸ਼ਾਸਨਿਕ ਪੱਧਰ 'ਤੇ ਉੱਚਿਤ ਰਾਹਤ ਮੰਗਣ ਜਾਂ ਨਿਆਇਕ ਪੱਧਰ 'ਤੇ ਉਪਾਅ ਲੱਭਣ ਦੀ ਛੋਟ ਵੀ ਦੇਣ ਦੀ ਅਪੀਲ ਕੀਤੀ। ਬੈਂਚ ਨੇ ਪਟੀਸ਼ਨਕਰਤਾ ਦੀ ਅਪੀਲ 'ਤੇ ਸਵੀਕਾਰ ਕਰਦੇ ਹੋਏ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

ਸੁਪਰੀਮ ਕੋਰਟ ਕਾਲੇਜੀਅਮ ਨੇ 2 ਜੂਨ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਵਜੋਂ ਤਿੰਨ ਨਿਆਇਕ ਅਧਿਕਾਰੀਆਂ- ਚਿਰਾਗ ਭਾਨੂ ਸਿੰਘ, ਭੂਪੇਸ਼ ਸ਼ਰਮਾ ਅਤੇ ਯੋਗੇਸ਼ ਜਾਇਸਵਾਲ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਰਿਕਾਰਡ 'ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਤੋਂ ਇਹ ਸੰਕੇਤ ਮਿਲੇ ਕਿ ਹਾਈ ਕੋਰਟ ਕਾਲੇਜੀਅਮ ਨੇ ਪਟੀਸ਼ਨਕਰਤਾ ਦਾ ਨਾਂ ਖਾਰਜ ਕਰ ਦਿੱਤਾ ਸੀ। ਬੈਂਚ ਨੇ ਕਿਹਾ,''ਇਸ ਪੜਾਅ 'ਚ ਤੁਹਾਡੀ ਉਮੀਦਵਾਰੀ ਨੂੰ ਅਸਵੀਕਾਰ ਨਹੀਂ ਕੀਤਾ ਗਿਆ ਹੈ। ਕਿਰਪਾ ਕੁਝ ਸਮੇਂ ਉਡੀਕ ਕਰੋ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News