''ਸਾਈਬਰ ਅਪਰਾਧੀ ‘ਪਰਜੀਵੀ’, ਭੋਲੇ-ਭਾਲੇ ਨਿਵੇਸ਼ਕਾਂ ਨਾਲ ਕਰਦੇ ਹਨ ਧੋਖਾ'', ਸੁਪਰੀਮ ਕੋਰਟ ਦਾ ਵੱਡਾ ਬਿਆਨ
Thursday, Jun 18, 2026 - 07:29 AM (IST)
ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ‘ਪਰਜੀਵੀ’ ਹਨ, ਜੋ ਭੋਲੇ-ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਹਨ। ਅਜਿਹੇ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ। ਦੱਸ ਦੇਈਏ ਕਿ ਇਸ ਮਾਮਲੇ ਦੇ ਸਬੰਧ ਵਿਚ ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਇਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਬੁੱਧਵਾਰ ਇਹ ਟਿੱਪਣੀਆਂ ਕੀਤੀਆਂ ਹਨ। ਉਸ ਵਿਅਕਤੀ ਨੇ ਵੱਖ-ਵੱਖ ਸੂਬਿਆਂ ’ਚ ਆਪਣੇ ਵਿਰੁੱਧ ਦਰਜ ਕਈ ਐੱਫ. ਆਈ.ਆਰਜ਼. ਨੂੰ ਇਕੱਠਾ ਕਰਨ ਦੀ ਬੇਨਤੀ ਕੀਤੀ ਸੀ।
ਪੜ੍ਹੋ ਇਹ ਵੀ - ਰਿਸ਼ਤਾ ਟੁੱਟਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਗੁੱਸੇ 'ਚ ਕੁੜੀ ਤੇ ਛੋਟੀ ਭੈਣ ਨੂੰ ਮਾਰ'ਤੀਆਂ ਗੋਲ਼ੀਆਂ
ਚੀਫ਼ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪਰਜੀਵੀ ਹਨ। ਉਹ ਭੋਲੇ-ਭਾਲੇ ਨਿਵੇਸ਼ਕਾਂ ਤੋਂ ਪੈਸੇ ਲੈਂਦੇ ਹਨ ਤੇ ਉਨ੍ਹਾਂ ਨਾਲ ਧੋਖਾ ਕਰਦੇ ਹਨ। ਸਾਨੂੰ ਸਾਈਬਰ ਅਪਰਾਧੀਆਂ ਵਿਰੁੱਧ ਬਹੁਤ ਸਖ਼ਤ ਹੋਣਾ ਪਵੇਗਾ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਹੁੰਦੇ ਹਨ। ਸਾਈਬਰ ਅਪਰਾਧੀ ਤਾਮਿਲਨਾਡੂ ’ਚ ਕਿਸੇ ਨਾਲ ਧੋਖਾ ਕਰਦੇ ਹਨ, ਫਿਰ ਜੰਮੂ-ਕਸ਼ਮੀਰ ਚਲੇ ਜਾਂਦੇ ਹਨ। ਫਿਰ ਉੱਤਰ-ਪੂਰਬ ’ਚ। ਸਾਈਬਰ ਅਪਰਾਧੀਆਂ ਨੂੰ ਜੇਲ੍ਹ ’ਚ ਰੱਖਣਾ ਸਮਾਜ ਦੇ ਹਿੱਤ ’ਚ ਹੋਵੇਗਾ। ਸੁਪਰੀਮ ਕੋਰਟ ਨੇ ਪਟੀਸ਼ਨਰ ਵਿਰੁੱਧ ਵੱਖ-ਵੱਖ ਸੂਬਿਆਂ ’ਚ ਦਰਜ ਕੁਝ ਐੱਫ. ਆਈ. ਆਰਜ਼. ਨੂੰ ਇਕੱਠਾ ਕਰਨ ਦੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਪਟੀਸ਼ਨਰ ਰਾਹਤ ਲਈ ਆਪਣੇ ਅਧਿਕਾਰ ਖੇਤਰ ਵਾਲੀ ਹਾਈ ਕੋਰਟ ’ਚ ਪਹੁੰਚ ਕਰ ਸਕਦਾ ਹੈ।
ਪੜ੍ਹੋ ਇਹ ਵੀ - RSS ਦੇ ਦਫ਼ਤਰ 'ਤੇ ਸੁੱਟ'ਤਾ 'ਬੰਬ' ! CCTV 'ਚ ਕੈਦ ਹੋਈ ਘਟਨਾ, ਰਾਂਚੀ 'ਚ ਮਚੀ ਦਹਿਸ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
