ਕੰਨਿਆ ਭਰੂਣ ਹੱਤਿਆ ’ਤੇ ਸੁਪਰੀਮ ਕੋਰਟ ਦਾ ਸਖ਼ਤ ਸੰਦੇਸ਼ : ‘ਸੋਚ ਬਦਲੇ ਬਿਨਾਂ ਨਹੀਂ ਬਦਲੇਗੀ ਤਸਵੀਰ’
Friday, Jun 12, 2026 - 07:50 AM (IST)
ਨਵੀਂ ਦਿੱਲੀ (ਏਜੰਸੀ) - ਸੰਤਾਨ ਦੇ ਰੂਪ ਵਿਚ ਲੜਕੇ ਦੀ ਚਾਹਤ ਰੱਖਣ ਸਬੰਧੀ ਪਿਤਰੀ-ਸੱਤਾਤਮਕ (ਮਰਦ ਪ੍ਰਧਾਨ) ਸੋਚ ਅਤੇ ਬੱਚੇ ਦੇ ਜਨਮ ਤੋਂ ਪਹਿਲਾਂ 'ਚੋਰੀ-ਛਿਪੇ' ਲਿੰਗ ਦੀ ਜਾਂਚ ਕਰਵਾਏ ਜਾਣ ਦੇ ਰੁਝਾਨ (ਚਲਨ) ਦੀ ਸੁਪਰੀਮ ਕੋਰਟ ਵਲੋਂ ਨਿੰਦਾ ਕੀਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੱਕ ਮਾਨਸਿਕਤਾ ਵਿਚ ਬਦਲਾਅ ਨਹੀਂ ਆਉਂਦਾ, ਉਦੋਂ ਤੱਕ ਪ੍ਰੀ-ਕੰਸੈਪਸ਼ਨ ਅਤੇ ਪ੍ਰੀ-ਨੇਟਲ ਡਾਇਗਨੌਸਟਿਕ ਤਕਨੀਕਾਂ (ਪੀ. ਸੀ. ਪੀ. ਐੱਨ. ਡੀ. ਟੀ.) ਐਕਟ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ।
ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਬਾਲੜੀਆਂ ਲਈ ‘ਬੱਚੀ ਬਚਾਓ, ਬੱਚੀ ਨੂੰ ਪੜ੍ਹਾਓ, ਜਨਨੀ ਸੁਰੱਖਿਆ ਯੋਜਨਾ, ਲਾਡਲੀ ਲਕਸ਼ਮੀ ਯੋਜਨਾ’ ਵਰਗੀਆਂ ਕਈ ਸਕੀਮਾਂ ਇਸ ਗੱਲ ਦਾ ਸੰਕੇਤ ਹਨ ਕਿ ਪਿਤਾ-ਪੁਰਖੀ ਵਿਵਸਥਾ ਵਿਚ ਕੁੜੀਆਂ ਨਾਲ ਹੋਣ ਵਾਲੇ ਪ੍ਰਣਾਲੀਗਤ ਵਿਤਕਰੇ ਨੂੰ ਖ਼ਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਬੈਂਚ ਨੇ ਕਿਹਾ ਕਿ ਕਾਫ਼ੀ ਤਰੱਕੀ ਹੋਈ ਹੈ ਪਰ ਅਜੇ ਵੀ ਬਹੁਤ ਕੁਝ ਬਿਹਤਰ ਕੀਤੇ ਜਾਣ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਵਰਗੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਉਦੋਂ ਤੱਕ ਲਗਾਤਾਰ ਅਤੇ ਗੰਭੀਰ ਯਤਨ ਵੀ ਜਾਰੀ ਰਹਿਣੇ ਚਾਹੀਦੇ ਹਨ, ਜਦੋਂ ਤੱਕ ਸਮਾਜ ਦੀ ਮਾਨਸਿਕਤਾ ਵਿਚ ਵੱਡਾ ਬਦਲਾਅ ਨਹੀਂ ਆ ਜਾਂਦਾ।
ਪੜ੍ਹੋ ਇਹ ਵੀ - ਤਾੜ-ਤਾੜ ਗੋਲੀਆਂ ਮਾਰ ਕਰ 'ਤਾ Gym Trainer ਦਾ ਕਤਲ, ਚੀਕਾਂ ਮਾਰਦੇ ਰਹਿ ਗਏ ਮੁੰਡੇ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
