ਸੁਪਰੀਮ ਕੋਰਟ ਨੇ ਸੁਆਣੀਆਂ ਨੂੰ ‘ਰਾਸ਼ਟਰ ਨਿਰਮਾਤਾ’ ਵਜੋਂ ਮਾਨਤਾ ਦੇਣ ਦੀ ਲੋੜ ’ਤੇ ਦਿੱਤਾ ਜ਼ੋਰ
Thursday, Jun 11, 2026 - 05:49 PM (IST)
ਨਵੀਂ ਦਿੱਲੀ, (ਏਜੰਸੀ)-ਸੁਆਣੀਆਂ ਨੂੰ ‘ਰਾਸ਼ਟਰ ਨਿਰਮਾਤਾ’ ਵਜੋਂ ਮਾਨਤਾ ਦੇਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਘਰ ਦੀ ਦੇਖਭਾਲ ਵਿਚ ਪਤਨੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵਿੱਤੀ ਮੁਲਾਂਕਣ ਘੱਟੋ-ਘੱਟ 30,000 ਰੁਪਏ ਪ੍ਰਤੀ ਮਹੀਨਾ ਹੋਣਾ ਚਾਹੀਦਾ ਹੈ। ਮੋਟਰ ਵਾਹਨ ਐਕਟ ਨਾਲ ਜੁੜੇ ਮਾਮਲਿਆਂ ’ਤੇ ਵਿਆਪਕ ਪ੍ਰਭਾਵ ਪਾਉਣ ਵਾਲੇ ਇਕ ਫੈਸਲੇ ’ਚ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਇਕ ਵਿਅਕਤੀ ਨੂੰ ਉਸ ਦੀ ਪਤਨੀ ਦੀ ਸੜਕ ਹਾਦਸੇ ’ਚ ਮੌਤ ਹੋਣ ਕਾਰਨ ਵਾਧੂ ਮੁਆਵਜ਼ਾ ਪ੍ਰਦਾਨ ਕਰਦੇ ਹੋਏ ਇਹ ਹੁਕਮ ਪਾਸ ਕੀਤਾ।
ਬੈਂਚ ਨੇ ਕਿਹਾ, “ਸਾਡੀ ਇਹ ਵੀ ਰਾਇ ਹੈ ਕਿ ਸੁਆਣੀਆਂ ਵਿਅਕਤੀ ਤੇ ਰਾਸ਼ਟਰ ਦੋਵਾਂ ਦੇ ਵਿਕਾਸ ’ਚ ਯੋਗਦਾਨ ਪਾਉਂਦੀਆਂ ਹੈ। ਸੁਆਣੀ ਰਾਸ਼ਟਰ ਦਾ ਨਿਰਮਾਣ ਕਰਦੀ ਹੈ। ਇਸ ਲਈ ਅਸੀਂ ਇਸ ਸਬੰਧ ’ਚ ਸਿਧਾਂਤ ਤੈਅ ਕੀਤੇ ਹਨ ਅਤੇ ਸੁਆਣੀ ਨੂੰ ‘ਰਾਸ਼ਟਰ ਨਿਰਮਾਤਾ’ ਮੰਨਦੇ ਹੋਏ ਉਸ ਦੀ ਘਰੇਲੂ ਦੇਖਭਾਲ ਸਬੰਧੀ ਸੇਵਾਵਾਂ ਦਾ ਮਹੀਨਾਵਾਰ ਮੁੱਲ ਕਿਸੇ ਵੀ ਸਥਿਤੀ ’ਚ ਘੱਟੋ-ਘੱਟ 30,000 ਰੁਪਏ ਨਿਰਧਾਰਤ ਕੀਤਾ ਹੈ।’’ ਮ੍ਰਿਤਕ ਸੁਆ ਣੀਆਂ ਲਈ ਮੁਆਵਜ਼ੇ ਦਾ ਨਿਰਧਾਰਨ ਪਹਿਲਾਂ ਪ੍ਰਚਲਿਤ ਘੱਟੋ-ਘੱਟ ਉਜਰਤ ਦੇ ਆਧਾਰ ’ਤੇ ਕਾਲਪਨਿਕ ਆਮਦਨ ਤੈਅ ਕਰ ਕੇ ਕੀਤਾ ਜਾਂਦਾ ਸੀ, ਜਿਸ ’ਚ ਉਨ੍ਹਾਂ ਨੂੰ ਕੁਸ਼ਲ ਜਾਂ ਅਕੁਸ਼ਲ ਮਜ਼ਦੂਰਾਂ ਦੇ ਬਰਾਬਰ ਮੰਨਿਆ ਜਾਂਦਾ ਸੀ। ਚੋਟੀ ਦੀ ਅਦਾਲਤ ਨੇ ਕਿਹਾ ਕਿ ਸੁਆਣੀ ਨੂੰ ਪਰਿਵਾਰ ਦੇ ਕਮਾਉਣ ਵਾਲੇ ਮੈਂਬਰਾਂ ’ਤੇ ਨਿਰਭਰ ਦੱਸਣਾ ਿਵਅੰਗਆਤਮਕ ਹੈ, ਜਦਕਿ ਅਸਲ ’ਚ ਪਰਿਵਾਰ ਦਾ ਸੰਚਾਲਨ ਕਾਫੀ ਹੱਦ ਤੱਕ ਸੁਆਣੀ ’ਤੇ ਨਿਰਭਰ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
