ਰੱਖੜੀ ਮੌਕੇ ਧਰਤੀ ਦੇ ਨੇੜੇ ਆਵੇਗਾ 'ਚੰਦਾ ਮਾਮਾ', ਭਾਰਤ 'ਚ ਅੱਜ ਵਿਖਾਈ ਦੇਵੇਗਾ ਸੁਪਰ ਬਲੂ ਮੂਨ

Monday, Aug 19, 2024 - 02:02 PM (IST)

ਰੱਖੜੀ ਮੌਕੇ ਧਰਤੀ ਦੇ ਨੇੜੇ ਆਵੇਗਾ 'ਚੰਦਾ ਮਾਮਾ', ਭਾਰਤ 'ਚ ਅੱਜ ਵਿਖਾਈ ਦੇਵੇਗਾ ਸੁਪਰ ਬਲੂ ਮੂਨ

ਨਵੀਂ ਦਿੱਲੀ- ਭਾਰਤ ਵਿਚ ਸੋਮਵਾਰ ਨੂੰ ਰੱਖੜੀ ਮੌਕੇ ਸੁਪਰ ਬਲੂ ਮੂਨ ਨਜ਼ਰ ਆਵੇਗਾ। ਇਹ ਸਾਲ 2024 ਦਾ ਪਹਿਲਾ ਸੁਪਰਮੂਨ ਹੋਵੇਗਾ। ਭਾਰਤ ਵਿਚ ਇਹ ਆਕਾਸ਼ੀ ਘਟਨਾ ਸੋਮਵਾਰ ਰਾਤ ਤੋਂ ਮੰਗਲਵਾਰ ਤੱਕ ਦੇਖੀ ਜਾ ਸਕਦੀ ਹੈ। ਨਾਸਾ ਦੇ ਅਨੁਸਾਰ ਪੂਰਾ ਚੰਦਰਮਾ ਬੁੱਧਵਾਰ ਦੇ ਸ਼ੁਰੂ ਤੱਕ ਆਪਣੇ ਸਿਖਰ ਪੜਾਅ ਵਿਚ ਰਹੇਗਾ। ਆਮ ਚੰਦਰਮਾ ਦੀ ਤੁਲਨਾ ਵਿਚ ਸੁਪਰਮੂਨ ਲੱਗਭਗ 30 ਫ਼ੀਸਦੀ ਤੋਂ ਵੱਧ ਚਮਕੀਲਾ ਹੁੰਦਾ ਹੈ ਅਤੇ 14 ਫ਼ੀਸਦੀ ਵੱਡਾ ਵਿਖਾਈ ਦਿੰਦਾ ਹੈ। 'ਸੁਪਰਮੂਨ' ਸ਼ਬਦ ਨੂੰ ਖਗੋਲ ਵਿਗਿਆਨੀ ਰਿਚਰਡ ਨੋਲੇ ਨੇ 1979 ਵਿਚ ਵਰਤਿਆ ਸੀ।

 ਇਹ ਵੀ ਪੜ੍ਹੋ- 'CAA ਤਹਿਤ 188 ਪਾਕਿਸਤਾਨੀ ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾ'

ਇਸ ਦੌਰਾਨ ਚੰਦਰਮਾ ਧਰਤੀ ਦੀ ਪਰਿਕਰਮਾ ਕਰਦੇ ਹੋਏ ਕਰੀਬ 90 ਫ਼ੀਸਦੀ ਨੇੜੇ ਆ ਜਾਵੇਗਾ। ਇਹ ਸੰਜੋਗ ਕੁਝ ਅਜਿਹਾ ਬਣੇਗਾ ਜਿਵੇਂ ਸਾਡੇ ਚੰਦਾ ਮਾਮਾ ਰੱਖੜੀ 'ਤੇ ਭੈਣ ਧਰਤੀ ਦੇ ਨੇੜੇ ਆ ਗਏ ਹੋਣ। ਅਜਿਹਾ ਸੰਜੋਗ ਸਾਲਾਂ ਵਿਚ ਇਕ ਵਾਰ ਬਣਦਾ ਹੈ। ਯੂਰਪ ਅਤੇ ਅਫ਼ਰੀਕਾ ਵਿਚ ਸੁਪਰ ਬਲੂ ਮੂਨ 19 ਅਗਸਤ ਨੂੰ ਵਿਖਾਈ ਦੇਵੇਗਾ। ਧਰਤੀ ਦਾ ਚੱਕਰ ਲਾਉਂਦੇ ਸਮੇਂ ਚੰਦਰਮਾ ਦੀ ਧਰਤੀ ਤੋਂ ਦੂਰੀ 3,57,000 ਤੋਂ 4,07,000 ਕਿਲੋਮੀਟਰ ਤੱਕ ਹੁੰਦੀ ਹੈ। ਪੂਰਨਮਾਸ਼ੀ ਨੂੰ ਚੰਦਰਮਾ ਅਤੇ ਸੂਰਜ ਧਰਤੀ ਤੋਂ ਲੱਗਭਗ ਉਲਟ ਦਿਸ਼ਾ ਵਿਚ ਹੁੰਦੇ ਹਨ। 

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਬਿਨਾਂ ਵਿਦਿਆਰਥੀਆਂ ਵਾਲੇ 99 ਸਰਕਾਰੀ ਸਕੂਲ ਕੀਤੇ ਬੰਦ

ਸੁਪਰਮੂਨ ਉਸ ਸਮੇਂ ਵਿਖਾਈ ਦਿੰਦਾ ਹੈ ਜਦੋਂ ਚੰਦਰਮਾ, ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ। 2024 ਦਾ ਅਗਲਾ ਸੁਪਰਮੂਨ 17 ਸਤੰਬਰ ਨੂੰ ਹੋਵੇਗਾ। ਸਾਲ ਦਾ ਆਖ਼ਰੀ ਸੁਪਰਮੂਨ 15 ਨਵੰਬਰ ਨੂੰ ਹੋਵੇਗਾ। ਸੁਪਰਮੂਨ ਦੌਰਾਨ ਚੰਦਰਮਾ ਦੇ ਨੇੜਲੇ ਹਿੱਸੇ ਦਾ 98 ਫ਼ੀਸਦੀ ਹਿੱਸਾ ਸੂਰਜ ਦੇ ਪ੍ਰਕਾਸ਼ ਤੋਂ ਰੌਸ਼ਨ ਹੋਵੇਗਾ। ਇਹ ਹੌਲੀ-ਹੌਲੀ ਵੱਧ ਕੇ 99 ਅਤੇ 100 ਫੀਸਦੀ ਤੱਕ ਪਹੁੰਚ ਜਾਵੇਗਾ। ਸੁਪਰਮੂਨ ਬਲੂ ਮੂਨ ਦੇ ਆਪਣੇ ਚਰਮ 'ਤੇ ਹੋਣ 'ਤੇ ਇਹ ਧਰਤੀ ਤੋਂ ਲਗਭਗ 2,25,288 ਮੀਲ ਦੂਰ ਹੋਵੇਗਾ। ਇਸ ਸਭ ਦੇ ਦਰਮਿਆਨ ਸਵਾਲ ਇਹ ਵੀ ਉੱਠਦਾ ਹੈ ਕਿ ਬਲੂ ਮੂਨ ਕੀ ਹੈ ? ਦਰਅਸਲ ਚੰਦਰਮਾ ਦਾ ਇਕ ਚੱਕਰ 29.5 ਦਿਨ ਹੁੰਦਾ ਹੈ। ਜਦੋਂ ਇਕ ਮਹੀਨੇ ਵਿਚ ਦੋ ਵਾਰ ਪੂਰਨਮਾਸ਼ੀ ਆਉਂਦੀ ਹੈ, ਤਾਂ ਇਸ ਨੂੰ  ਬਲੂ ਮੂਨ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ- ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News