ਅਫਰੀਕੀ ਸੰਘ ਦੇ ਜੀ-20 ’ਚ ਸ਼ਾਮਲ ਹੋਣ ਨੂੰ ਸੁਨੀਲ ਮਿੱਤਲ ਨੇ ਮੀਲ ਦਾ ਪੱਥਰ ਦੱਸਿਆ

Saturday, Sep 09, 2023 - 06:37 PM (IST)

ਅਫਰੀਕੀ ਸੰਘ ਦੇ ਜੀ-20 ’ਚ ਸ਼ਾਮਲ ਹੋਣ ਨੂੰ ਸੁਨੀਲ ਮਿੱਤਲ ਨੇ ਮੀਲ ਦਾ ਪੱਥਰ ਦੱਸਿਆ

ਨਵੀਂ ਦਿੱਲੀ (ਭਾਸ਼ਾ)– ਅਫਰੀਕੀ ਸੰਘ ਨੂੰ ਸ਼ਨੀਵਾਰ ਨੂੰ ਜੀ-20 ’ਚ ਸ਼ਾਮਲ ਕੀਤੇ ਜਾਣ ’ਤੇ ਭਾਰਤੀ ਐਂਟਰਪ੍ਰਾਈਜਿਜ਼ ਦੇ ਸੰਸਥਾਪਕ ਅਤੇ ਚੇਅਰਮੈਨ ਸੁਨੀਲ ਮਿੱਤਲ ਨੇ ਇਸ ਨੂੰ ਇਕ ਯਾਦਗਾਰ ਦਿਨ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਸੰਗਠਨਾਂ ਅਤੇ ਉਨ੍ਹਾਂ ਦੇ ਸੰਸਥਾਨਾਂ ’ਚ ਵਧੇਰੇ ਸਮਾਵੇਸ਼ੀ ਘਟਕ ਤਿਆਰ ਕਰਨ ਦੀ ਦਿਸ਼ਾ ’ਚ ਇਹ ਕਦਮ ‘ਮੀਲ ਦਾ ਪੱਥਰ’ ਹੈ। ਮਿੱਤਲ ਨੇ ਜੀ-20 ਦੇ ਸਥਾਈ ਮੈਂਬਰ ਵਜੋਂ ਅਫਰੀਕੀ ਸੰਘ ਨੂੰ ਸ਼ਾਮਲ ਕਰਨ ’ਚ ਸਫਲਤਾਪੂਰਵਕ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। 

ਇਹ ਵੀ ਪੜ੍ਹੋ : 11 ਤੋਂ 15 ਸਤੰਬਰ ਦੌਰਾਨ ਖ਼ਰੀਦੋ ਸਸਤਾ ਸੋਨਾ, ਭਾਰਤੀ ਰਿਜ਼ਰਵ ਬੈਂਕ ਦੇ ਰਿਹੈ ਵੱਡਾ ਮੌਕਾ

ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਜੀ-20 ਦੇ ਸਥਾਈ ਮੈਂਬਰ ਵਜੋਂ ਅਫਰੀਕੀ ਸੰਘ ਨੂੰ ਸ਼ਾਮਲ ਕਰਨ ’ਚ ਸਫਲਤਾਪੂਰਵਕ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੀ ਦਿਲੋਂ ਵਧਾਈ। ਜਿਵੇਂ ਹੀ ਇਹ ਐਲਾਨ ਨਵੀਂ ਦਿੱਲੀ ਤੋਂ ਦੁਨੀਆ ਭਰ ’ਚ ਜਾਏਗਾ, ਮੈਨੂੰ ਯਕੀਨ ਹੈ ਕਿ ਇਸ ਦਿਨ ਨੂੰ ਇਕ ਫੈਸਲਾਕੁੰਨ ਦਿਨ ਵਜੋਂ ਯਾਦ ਕੀਤਾ ਜਾਏਗਾ। ਇਹ ਕੌਮਾਂਤਰੀ ਸੰਗਠਨਾਂ ਅਤੇ ਉਨ੍ਹਾਂ ਦੇ ਸੰਸਥਾਨਾਂ ’ਚ ਵਧੇਰੇ ਸਮਾਵੇਸ਼ੀ ਘਟਕ ਤਿਆਰ ਕਰਨ ਦੀ ਦਿਸ਼ਾ ’ਚ ਮੀਲ ਦਾ ਪੱਥਰ ਹੈ। ਮਿੱਤਲ ਨੇ ਕਿਹਾ ਕਿ ਉਨ੍ਹਾਂ ਨੇ ਅਫਰੀਕੀ ਆਰਥਿਕ ਏਕੀਕਰਨ ’ਤੇ ਬੀ-20 ਕਾਰਜ ਸਭਾ ਦੇ ਮੁਖੀ ਵਜੋਂ ਆਪਣੀ ਭਾਈਵਾਲੀ ਦੌਰਾਨ ਨਿੱਜੀ ਤੌਰ ’ਤੇ ਇਸ ਸ਼ਮੂਲੀਅਤ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੇਖਿਆ ਹੈ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News