ਇਕ ਵਾਰ ਫਿਰ ਖੁੱਲ੍ਹੇਗਾ ਸੁਨੰਦਾ ਪੁਸ਼ਕਰ ਦਾ ਕਮਰਾ!

07/21/2017 8:31:55 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ 5 ਸਿਤਾਰਾ ਹੋਟਲ ਦੇ ਉਸ ਸੀਲ ਕਮਰੇ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ, ਜਿਥੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ 2014 'ਚ ਮ੍ਰਿਤ ਮਿਲੀ ਸੀ। ਮੈਟ੍ਰੇਪੇਲੀਟਨ ਮੈਜਿਸਟ੍ਰੇਟ ਪੰਕਜ ਸ਼ਰਮਾ ਨੇ ਕਮਰਾ ਨੰਬਰ 45 ਦੀ ਸੀਲ ਹਟਾਉਣ ਦੀ ਹੋਟਲ ਦੀ ਅਪੀਲ ਨੂੰ ਸਵਿਕਾਰ ਕਰ ਲਿਆ ਹੈ। 
ਹੋਟਲ ਨੇ ਦਾਅਵਾ ਕੀਤਾ ਹੈ ਕਿ ਕਮਰੇ ਦੀ ਸੀਲਿੰਗ ਕਾਰਨ ਉਸ ਨੂੰ ਬੀਤੇ ਤਿੰਨ ਸਾਲਾਂ 'ਚ 50 ਲੱਖ ਦਾ ਨੁਕਸਾਨ ਹੋਇਆ ਹੈ। ਇਸ ਕਮਰੇ ਦਾ ਕਿਰਾਇਆ 55 ਹਜ਼ਾਰ ਤੋਂ 61 ਹਜ਼ਾਰ ਰੁਪਏ ਪ੍ਰਤੀ ਰਾਤ ਹੈ। ਹੋਟਲ ਨੇ ਦਾਅਵਾ ਕੀਤਾ ਹੈ ਕਿ ਪੁਲਸ ਤੇ ਫਾਰਿੰਸਿਕ ਦੀਆਂ ਟੀਮਾਂ ਨੇ ਕਈ ਵਾਰ ਹੋਟਲ ਦੇ ਕਮਰੇ ਦਾ ਦੌਰਾ ਕੀਤਾ ਹੈ।
ਇਸ ਕਮਰੇ ਨੂੰ 17 ਜਨਵਰੀ 2014 ਨੂੰ ਸੁਨੰਦਾ ਦੀ ਮੌਤ ਦੀ ਜਾਂਚ ਦੇ ਦੌਰਾਨ ਸੀਲ ਕੀਤਾ ਗਿਆ ਸੀ। ਦਿੱਲੀ ਪੁਲਸ ਨੇ 1 ਜਨਵਰੀ 2015 ਨੂੰ ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਸੀ।


Related News