ਤਵਾਂਗ ਝੜਪ ਤੋਂ ਬਾਅਦ ਅੱਜ ਚੀਨ ਸਰਹੱਦ ਨੇੜੇ ਗਰਜਣਗੇ ਸੁਖੋਈ ਤੇ ਰਾਫੇਲ ਜੈੱਟ
Thursday, Dec 15, 2022 - 04:29 AM (IST)
ਨੈਸ਼ਨਲ ਡੈਸਕ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਤੇ ਚੀਨੀ ਸੈਨਿਕਾਂ ਵਿਚਕਾਰ ਝੜਪ ਦੇ ਵਿਚਾਲੇ ਭਾਰਤੀ ਹਵਾਈ ਸੈਨਾ ਵੀਰਵਾਰ ਤੋਂ ਉੱਤਰ-ਪੂਰਬ ਵਿੱਚ ਚੀਨ ਦੀ ਸਰਹੱਦ ਨੇੜੇ 2 ਦਿਨਾ (15 ਅਤੇ 16 ਦਸੰਬਰ) ਅਭਿਆਸ ਕਰੇਗੀ, ਜਿਸ ਵਿੱਚ ਇਸ ਦੇ ਲਗਭਗ ਸਾਰੇ ਫਰੰਟਲਾਈਨ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਅਭਿਆਸ ਦਾ ਮਕਸਦ ਪੂਰਬੀ ਸੈਕਟਰ 'ਚ ਇਸ ਦੇ ਸੰਚਾਲਨ ਅਤੇ ਸਮਰੱਥਾ ਦੀ ਪਰਖ ਕਰਨਾ ਹੈ। ਹਾਲਾਂਕਿ, ਅਭਿਆਸ ਦੀ ਯੋਜਨਾ ਭਾਰਤੀ ਅਤੇ ਚੀਨੀ ਫੌਜਾਂ ਦੇ ਆਹਮੋ-ਸਾਹਮਣੇ ਆਉਣ ਤੋਂ ਬਹੁਤ ਪਹਿਲਾਂ ਬਣਾਈ ਗਈ ਸੀ, ਇਸ ਲਈ ਇਸ ਅਭਿਆਸ ਦਾ ਤਾਜ਼ਾ ਝੜਪ ਨਾਲ ਕੋਈ ਸੰਬੰਧ ਨਹੀਂ ਹੈ।
ਇਹ ਵੀ ਪੜ੍ਹੋ : ਡਲਿਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ, 3 ਦਿਨਾਂ ਤੋਂ ਹਸਪਤਾਲ ਦੇ ਹਾੜੇ ਕੱਢ ਰਿਹਾ ਪਰਿਵਾਰ, ਪੜ੍ਹੋ ਪੂਰਾ ਮਾਮਲਾ
ਹਵਾਈ ਸੈਨਾ ਦਾ ਇਹ ਅਭਿਆਸ ਤੇਜ਼ਪੁਰ, ਚਬੂਆ, ਜੋਰਹਾਟ ਅਤੇ ਹਾਸ਼ਿਮਾਰਾ ਏਅਰਬੇਸ 'ਤੇ ਹੋਵੇਗਾ। ਇਹ ਅਭਿਆਸ ਹਵਾਈ ਸੈਨਾ ਦੀ ਪੂਰਬੀ ਕਮਾਂਡ ਵੱਲੋਂ ਕੀਤਾ ਜਾਵੇਗਾ। ਉੱਤਰ-ਪੂਰਬ ਨਾਲ ਲੱਗਦੀਆਂ ਚੀਨ, ਬੰਗਲਾਦੇਸ਼ ਅਤੇ ਮਿਆਂਮਾਰ ਦੀਆਂ ਸਰਹੱਦਾਂ ਦੀ ਪੂਰਬੀ ਕਮਾਂਡ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੀਆਂ ਕੁਰਸੀਆਂ ਨੂੰ ਅੱਗ ਲਾਉਣ ਦੇ ਮਾਮਲੇ ‘ਤੇ ਬੋਲੇ SGPC ਪ੍ਰਧਾਨ ਧਾਮੀ, ਜਾਣੋ ਕੀ ਕਿਹਾ
ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਦੇ ਸੁਖੋਈ-30 ਐੱਮਕੇਆਈ ਅਤੇ ਰਾਫੇਲ ਜੈੱਟ ਸਮੇਤ ਫਰੰਟਲਾਈਨ ਲੜਾਕੂ ਜਹਾਜ਼ ਅਭਿਆਸ ਦਾ ਹਿੱਸਾ ਹੋਣਗੇ। ਸਾਰੇ ਫਰੰਟਲਾਈਨ ਏਅਰ ਬੇਸ ਅਤੇ ਉੱਤਰ ਪੂਰਬ ਵਿੱਚ ਕੁਝ ਪ੍ਰਮੁੱਖ ਐਡਵਾਂਸਡ ਲੈਂਡਿੰਗ ਗਰਾਊਂਡ (ਏਐੱਲਜੀ) ਅਭਿਆਸ 'ਚ ਸ਼ਾਮਲ ਹੋਣਗੇ। ਖ਼ਬਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਵਾਈ ਅਭਿਆਸ ਦਾ ਫੋਕਸ ਇਸ ਗੱਲ ਦੀ ਪੁਸ਼ਟੀ ਕਰਨਾ ਹੈ ਕਿ ਕਿਸੇ ਖਾਸ ਸਥਿਤੀ ਵਿੱਚ ਹਮਲਾਵਰ ਅਤੇ ਰੱਖਿਆ ਰਣਨੀਤੀ ਨੂੰ ਕਿੰਨੀ ਤੇਜ਼ੀ ਨਾਲ ਲਾਗੂ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।