ਸੁਜਾਤ ਬੁਖਾਰੀ ਦੇ ਬੇਟੇ ਨੇ ਪਿਤਾ ਲਈ ਲਿਖੇ ਭਾਵੁਕ ਸ਼ਬਦ, ਕਿਹਾ- ''ਇਸ ਬੇਰਹਿਮ ਦੁਨੀਆ ''ਚ ਫਿੱਟ ਨਹੀਂ ਸੀ''
Thursday, Jun 21, 2018 - 02:10 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ 14 ਜੂਨ ਨੂੰ 'ਰਾਈਜਿੰਗ ਕਸ਼ਮੀਰ' ਦੇ ਪ੍ਰਧਾਨ ਸੰਪਾਦਕ ਸੁਜਾਤ ਬੁਖਾਰੀ ਦੀ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੁਜਾਤ ਬੁਖਾਰੀ ਦੀ ਹੱਤਿਆ ਦੇ ਇਕ ਹਫਤੇ ਬਾਅਦ ਉਨ੍ਹਾਂ ਦੇ ਬੇਟੇ ਤਹਿਮੀਦ ਬੁਖਾਰੀ ਦਾ ਲੇਖ 'ਰਾਈਜਿੰਗ ਕਸ਼ਮੀਰ' 'ਚ ਛਪਿਆ ਹੈ। 10ਵੀਂ ਕਲਾਸ 'ਚ ਪੜ੍ਹ ਰਹੇ ਤਹਿਮੀਦ ਬੁਖਾਰੀ ਨੇ ਦੱਸਿਆ ਕਿ 'ਪਾਪਾ ਸਿਧਾਂਤਾਂ ਵਾਲੇ ਇਨਸਾਨ ਸਨ'' ਨਾਮ ਦੇ ਸਿਰਲੇਖ 'ਚ ਛਪੇ ਇਸ ਲੇਖ 'ਚ ਉਨ੍ਹਾਂ ਨੂੰ ਸੱਚਾ ਅਤੇ ਪਰਉਪਕਾਰੀ ਇਨਸਾਨ ਦੱਸਿਆ। ਆਪਣੇ ਲੇਖ 'ਚ ਤਹਿਮੀਦ ਨੇ ਲਿਖਿਆ...
''14 ਜੂਨ ਮੇਰੇ ਅਤੇ ਮੇਰੇ ਪਰਿਵਾਰ ਲਈ ਇਕ ਭਿਆਨਕ ਦਿਨ ਸੀ। ਇਸ ਦਿਨ ਮੈਂ ਆਪਣੇ ਪਿਤਾ ਦੇ ਅਚਾਨਕ ਮੌਤ ਦੀ ਦੁੱਖ ਭਰੀ ਖ਼ਬਰ ਸੁਣੀ, ਪੀ.ਸੀ.ਆਰ. 'ਚ ਬੈਠ ਕੇ ਜਦੋਂ ਮੈਂ ਸ਼੍ਰੀਨਗਰ ਹਸਪਤਾਲ ਪਹੁੰਚਿਆ ਤਾਂ ਮੈ ਕਿਸੇ ਨੂੰ ਕਹਿੰਦੇ ਹੋਇਆ ਸੁਣਿਆ, ''ਹੁਣ ਉਹ ਨਹੀਂ ਰਹੇ.'' ਜਿਸ ਸਮੇਂ ਮੈਂ ਇਹ ਸੁਣਿਆ ਮੇਰੇ ਪੈਰ ਕੰਬਣ ਲੱਗ ਪਏ, ਪਰ ਮੈਂ ਅਜੇ ਵੀ ਸਭ ਕੁਝ ਸਹੀਂ ਹੋਣ ਦੀ ਉਮੀਦ ਕਰ ਰਿਹਾ ਸੀ।
ਮੇਰੇ ਦਿਮਾਗ 'ਚ ਹਜ਼ਾਰਾਂ ਹੀ ਸਵਾਲ ਚਲ ਰਹੇ ਸਨ। ਕੀ ਪਤਾ ਉਹ ਹੁਣ ਵੀ ਅਪਰੇਸ਼ਨ ਥੀਏਟਰ 'ਚ ਹੋਣ? ਕੀ ਪਤਾ ਉਹ ਭੱਜਦੇ ਹੋਏ ਮੇਰੇ ਕੋਲ ਆਉਣ, ਹਾਲਾਂਕਿ ਇਹ ਵਾਪਰ ਗਿਆ ਸੀ। ਉਨ੍ਹਾਂ ਦੀ ਆਤਮਾ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ। ਮੈਨੂੰ ਹੁਣ ਤੱਕ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਪਿਤਾ ਸੱਚੇ ਆਦਮੀ ਸਨ ਅਤੇ ਉਨ੍ਹਾਂ ਨਾਲ ਕਿਸੇ ਨੇ ਇਸ ਤਰ੍ਹਾਂ ਕਿਉਂ ਕੀਤਾ। ਉਸ ਸਮੇਂ ਹਜ਼ਾਰਾਂ ਲੋਕਾਂ ਨੇ ਪੀ.ਸੀ.ਆਰ. ਦੇ ਅੰਦਰ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ। ਦੋਸਤਾਂ, ਸ਼ੁੱਭਚਿੰਤਕਾਂ ਅਤੇ ਪਰਿਵਾਰ ਵਾਲਿਆਂ ਦੇ ਚਿਹਰੇ 'ਤੇ ਉਦਾਸੀ ਛਾਈ ਗਈ ਸੀ। ਮੈਂ ਉਸ ਸਮੇਂ ਦੁੱਖੀ ਸੀ ਅਤੇ ਆਪਣਾ ਦੁੱਖ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਮੈਂ ਆਪਣੇ ਜੱਦੀ ਪਿੰਡ ਤੋਂ ਆਪਣੇ ਪਿਤਾ ਦੀ ਲਾਸ਼ ਨਾਲ ਨਿਕਲਿਆ। ਜਿਸ ਸਮੇਂ ਮੈਂ ਐਂਬੂਲੈਂਸ ਦੇ ਅੰਦਰ ਰਿਹਾ ਜਾ ਸੀ, ਮੈਂ ਉਸ ਸਮੇਂ ਉਮੀਦ ਕਰ ਰਿਹਾ ਸੀ ਕਿ ਉਹ ਖੜ੍ਹੇ ਹੋਣਗੇ ਅਤੇ ਮੈਨੂੰ ਆਪਣੇ ਗਲ ਨਾਲ ਲਗਾ ਲੈਣਗੇ। ਪਾਪਾ ਸਿਧਾਤਾਂ ਵਾਲੇ ਆਦਮੀ ਸਨ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ। ਮੇਰੇ ਪਿਤਾ ਹਜਾਰਾਂ ਨਫ਼ਰਤ ਕਰਨ ਵਾਲੇ ਲੋਕਾਂ 'ਚ ਘਿਰੇ ਰਹਿੰਦੇ ਸਨ, ਪਰ ਉਨ੍ਹਾਂ ਨੇ ਕਦੀ ਵੀ ਨਫ਼ਰਤ ਵਾਲਾ ਸ਼ਬਦ ਉਨ੍ਹਾਂ ਦੇ ਖਿਲਾਫ ਨਹੀਂ ਕਿਹਾ। ਉਹ ਇਕ ਵਿਚਾਰਕ ਸਨ ਪਰ ਉਨ੍ਹਾਂ 'ਚ ਹੰਕਾਰ ਦਾ ਇਕ ਕਣ ਵੀ ਨਹੀਂ ਸੀ।
ਹਰ ਚੀਜ਼ ਨਾਲ ਉਨ੍ਹਾਂ ਦਾ ਇਕ ਭਾਵਨਾਤਮਕ ਰਿਸ਼ਤਾ ਸੀ, ਸ਼ਾਇਦ ਇਹ ਵਜ੍ਹਾ ਹੈ ਕਿ ਲੋਕ ਉਨ੍ਹਾਂ ਨਾਲ ਇਨ੍ਹਾਂ ਪਿਆਰ ਕਰਦੇ ਸਨ। ਇਹ ਸਰਪਰਾਈਜ਼ ਕਰਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਲੱਗਭਗ 10 ਸਾਲਾਂ 'ਚ ਇਹ 'ਰਾਈਜਿੰਗ ਕਸ਼ਮੀਰ' ਜੰਮੂ ਕਸ਼ਮੀਰ ਦਾ ਸਭ ਤੋਂ ਪ੍ਰਸਿੱਧ ਅਤੇ ਪਿਆਰ ਕੀਤੇ ਜਾਣ ਵਾਲਾ ਅਖਬਾਰ ਬਣ ਗਿਆ।
ਇਸ ਬੇਰਹਿਮ ਦੁਨੀਆ 'ਚ ਉਹ ਫਿੱਟ ਨਹੀਂ ਸਨ, ਉਨ੍ਹਾਂ ਵਰਗੇ ਪਵਿੱਤਰ ਇਨਸਾਨ ਨੂੰ ਪਰਮਾਤਮਾ ਪਿਆਰ ਕਰਦਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਜੱਨਤ ਅਤੇ ਸਰਵਉਚ ਸਥਾਨ ਦੇਵੇ। ਉਨ੍ਹਾਂ ਨੂੰ ਪ੍ਰਮਾਤਮਾ ਦੀ ਵੱਡੀ ਬਖਸ਼ਿਸ਼ ਮਿਲੇ।''