ਪਤਨੀ ਦਾ ਕਤਲ ਕਰ ਕੇ ਬੱਚੀ ਨੂੰ ਦਿੱਤੀ ਆਈਸਕ੍ਰੀਮ ਤੇ ਕਰ ਲਈ ਖੁਦਕੁਸ਼ੀ
Saturday, Jan 19, 2019 - 08:23 PM (IST)

ਠਾਣੇ— ਮਹਾਰਾਸ਼ਟਰ ਦੇ ਠਾਣੇ 'ਚ ਇਕ ਆਟੋ ਰਿਕਸ਼ਾ ਡਰਾਈਵਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਪਤਨੀ ਨੂੰ ਮਾਰਨ ਤੋਂ ਬਾਅਦ ਉਸਨੇ ਸਾਹਮਣੇ ਬੈਠੀ ਆਪਣੀ ਤਿੰਨ ਸਾਲ ਦੀ ਬੇਟੀ ਨੂੰ ਆਈਸਕ੍ਰੀਮ ਦਿੱਤੀ ਅਤੇ ਫਿਰ ਬੱਚੀ ਦੇ ਸਾਹਮਣੇ ਹੀ ਖੁਦਕੁਸ਼ੀ ਕਰ ਲਈ।
ਸ਼੍ਰੀਨਗਰ ਪੁਲਸ ਨੇ ਦੱਸਿਆ ਕਿ ਉਸ ਨੂੰ ਬੀਤੇ ਦਿਨ ਦੁਪਹਿਰ ਨੂੰ ਇਕ ਫੋਨ ਆਇਆ ਕਿ ਵਾਗਲੇ ਅਸਟੇਟ ਦੇ ਰਹਿਣ ਵਾਲੇ ਸੁਨੀਲ ਸਾਂਗਲੇ (40) ਨੇ ਆਪਣੀ ਪਤਨੀ ਅਰਚਨਾ ਦੀ ਹੱਤਿਆ ਕਰ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ 'ਤੇ ਪੁਲਸ ਉਸਦੇ ਘਰ ਪਹੁੰਚੀ। ਦੋਵਾਂ ਦੀਆਂ ਲਾਸ਼ਾਂ ਕੋਲ ਉਨ੍ਹਾਂ ਦੀ ਬੇਟੀ ਬੈਠੀ ਹੋਈ ਸੀ। ਮਰਡਰ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਫੋਨ 'ਤੇ ਏ.ਸੀ.ਪੀ. ਪ੍ਰਕਾਸ਼ ਨੀਲੇਵਾਡ ਨੇ ਦੱਸਿਆ ਕਿ ਜਦੋਂ ਪੁਲਸ ਨੇ ਬੱਚੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਪਾਪਾ ਨੇ ਮੰਮੀ ਨੂੰ ਦੋ-ਤਿੰਨ ਥੱਪੜ ਮਾਰੇ ਅਤੇ ਫਿਰ ਉਸਦਾ ਗਲਾ ਦਬਾਇਆ, ਜਿਸ ਤੋਂ ਬਾਅਦ ਮੰਮੀ ਸੌਂ ਗਈ।
ਉਨ੍ਹਾਂ ਕਿਹਾ ਕਿ ਸੁਨੀਲ ਨੇ ਅਰਚਨਾ ਨੂੰ ਮਾਰਨ ਤੋਂ ਬਾਅਦ ਆਪਣੇ ਅਤੇ ਆਪਣੀ ਪਤਨੀ ਦੇ ਕਈ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਸਨੇ ਅਰਚਨਾ ਨੂੰ ਰੱਬ ਕੋਲ ਭੇਜ ਦਿੱਤਾ ਹੈ। ਉਸ ਨੇ ਸੁਸਾਈਡ ਨੋਟ ਲਿਖਿਆ ਅਤੇ ਖੁਦਕੁਸ਼ੀ ਕਰ ਲਈ।