ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਪਾਵਰਕਾਮ ਨੇ ਸ਼ੁਰੂ ਕਰ ਦਿੱਤੀ ਕਾਰਵਾਈ

Monday, Aug 04, 2025 - 10:50 AM (IST)

ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਪਾਵਰਕਾਮ ਨੇ ਸ਼ੁਰੂ ਕਰ ਦਿੱਤੀ ਕਾਰਵਾਈ

ਲੁਧਿਆਣਾ (ਖੁਰਾਣਾ) : ਪਾਵਰਕਾਮ ਟੀਮ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਅਗਰ ਨਗਰ ਡਵੀਜ਼ਨ ਦੇ ਕੁਝ ਭ੍ਰਿਸ਼ਟ ਅਤੇ ਰਿਸ਼ਵਤਖੋਰ ਕਰਮਚਾਰੀਆਂ ਵਲੋਂ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰ ਕੇ ਵੱਖ-ਵੱਖ ਖੇਤਰਾਂ ’ਚ ਗਲਤ ਢੰਗ ਨਾਲ ਲਗਾਏ ਗਏ ਬਿਜਲੀ ਮੀਟਰਾਂ ਸਬੰਧੀ ਜਾਂਚ ਮੁਹਿੰਮ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਹੈ, ਜਿਸ ’ਚ ਪਾਵਰ ਕਾਮ ਇਨਫੋਰਸਮੈਂਟ ਟੀਮ ਅਤੇ ਹੋਰ ਵਿਭਾਗੀ ਕਰਮਚਾਰੀ ਸਬੰਧਤ ਖਪਤਕਾਰਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਆਪਣੇ ਘਰਾਂ ’ਚ ਬਿਜਲੀ ਮੀਟਰ ਨਵੇਂ ਸਿਰੇ ਤੋਂ ਲਗਾਉਣ।

ਇਹ ਵੀ ਪੜ੍ਹੋ : ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਐਕਸੀਅਨ ਦਲਜੀਤ ਸਿੰਘ ਨੇ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਲੈਣ ਲਈ ਕਿਸੇ ਵੀ ਦਲਾਲ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਫਿਰੋਜ਼ਪੁਰ ਰੋਡ ’ਤੇ ਸਥਿਤ ਪਾਵਰਕਾਮ ਵਿਭਾਗ ਦੇ ਦਫ਼ਤਰ ’ਚ ਸਰਕਾਰੀ ਕਾਊਂਟਰ ’ਤੇ ਫੀਸ ਜਮ੍ਹਾ ਕਰਵਾਉਣ ਅਤੇ ਅਦਾ ਕੀਤੀ ਗਈ ਰਕਮ ਦੀ ਰਸੀਦ ਲੈਣ ਲਈ ਜਾਗਰੂਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕੇ ਦੇ ਖਪਤਕਾਰਾਂ ਦੇ ਘਰਾਂ ’ਚ ਲਗਾਏ ਗਏ 445 ਮੀਟਰਾਂ ਦਾ ਨਿਰੀਖਣ ਕੀਤਾ ਹੈ, ਜਿਨ੍ਹਾਂ ’ਚੋਂ ਲਗਭਗ 225 ਗਲਤ ਤਰੀਕੇ ਨਾਲ ਲਗਾਏ ਗਏ ਪਾਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਆਖਿਰ ਚੁੱਕਿਆ ਗਿਆ ਇਹ ਵੱਡਾ ਕਦਮ

ਇਸ ਮਾਮਲੇ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਅਗਰ ਨਗਰ ਡਵੀਜ਼ਨ ਦੇ ਐਕਸੀਅਨ ਦਲਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਵੱਖ-ਵੱਖ ਕਾਲੋਨੀਆਂ ’ਚ ਕਰਮਚਾਰੀਆਂ ਵਲੋਂ ਲਗਾਏ ਗਏ ਸ਼ੱਕੀ ਬਿਜਲੀ ਮੀਟਰਾਂ ਦੀ ਰਿਪੋਰਟ ਤਿਆਰ ਕੀਤੀ ਹੈ, ਜਿਸ ’ਚ ਕਰਮਚਾਰੀਆਂ ਵਲੋਂ ਲਗਾਏ ਗਏ ਸ਼ੱਕੀ ਬਿਜਲੀ ਮੀਟਰਾਂ ਦੀ ਗਿਣਤੀ 400 ਤੋਂ ਵੱਧ ਹੈ। ਇਸ ’ਚੋਂ 225 ਮੀਟਰ ਧੋਖਾਦੇਹੀ ਅਧੀਨ ਲਗਾਏ ਜਾਣ ਦੀ ਸੰਭਾਵਨਾ ਹੈ, ਜਿਸ ਦੀ ਇਨਫੋਰਸਮੈਂਟ ਕਮੇਟੀ ਵਲੋਂ ਜੰਗੀ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਜ਼ਮੀਨੀ ਸੱਚਾਈ ਆਮ ਲੋਕਾਂ ਦੇ ਸਾਹਮਣੇ ਰੱਖੀ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਹੋ ਗਈ ਨਾਕਾਬੰਦੀ, ਵੱਡੀ ਗਿਣਤੀ ਪੁਲਸ ਤਾਇਨਾਤ, ਜਾਰੀ ਹੋਈਆਂ ਸਖ਼ਤ ਹਦਾਇਤਾਂ

ਐਕਸੀਅਨ ਦਿਲਜੀਤ ਸਿੰਘ ਨੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਕਰਮਚਾਰੀਆਂ ਵਲੋਂ ਗੈਰ-ਕਾਨੂੰਨੀ ਤੌਰ ’ਤੇ ਲਗਾਏ ਗਏ ਬਿਜਲੀ ਕੁਨੈਕਸ਼ਨਾਂ ਨੂੰ ਸਰੰਡਰ ਕਰਨ ਤਾਂ ਜੋ ਵਿਭਾਗ ਵਲੋਂ ਉਨ੍ਹਾਂ ਦੇ ਘਰਾਂ ’ਚ ਲਗਾਏ ਗਏ ਹਰ ਬਿਜਲੀ ਕੁਨੈਕਸ਼ਨ ਨੂੰ ਕਾਨੂੰਨੀ ਰੂਪ ਦਿੱਤਾ ਜਾ ਸਕੇ ਅਤੇ ਮੀਟਰ ਲਗਾਇਆ ਜਾ ਸਕੇ। ਐਕਸੀਅਨ ਦਿਲਜੀਤ ਸਿੰਘ ਨੇ ਕਿਹਾ ਕਿ ਪਾਵਰਕਾਮ ਵਿਭਾਗ ਦੀ ਇਨਫੋਰਸਮੈਂਟ ਕਮੇਟੀ ਦੇ ਉੱਚ ਅਧਿਕਾਰੀ ਅਗਰ ਨਗਰ ਡਵੀਜ਼ਨ ਦੇ ਵੱਖ-ਵੱਖ ਖੇਤਰਾਂ ’ਚ ਗੈਰ-ਕਾਨੂੰਨੀ ਤੌਰ ’ਤੇ ਲਗਾਏ ਗਏ ਬਿਜਲੀ ਮੀਟਰਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਦਲਜੀਤ ਸਿੰਘ ਨੇ ਕਿਹਾ ਕਿ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਸ਼ੱਕੀ ਤੌਰ ’ਤੇ ਲਗਾਏ ਗਏ ਬਿਜਲੀ ਮੀਟਰਾਂ ਦੇ ਸਾਰੇ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਏ ਹਨ ਅਤੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਘਪਲੇ ਦੇ ਮਾਮਲੇ ’ਚ ਦੋਸ਼ੀ ਪਾਏ ਗਏ ਹਰ ਅਧਿਕਾਰੀ ਅਤੇ ਕਰਮਚਾਰੀ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਜ਼ਰੂਰੀ ਹੈ। ਭਾਵੇਂ ਉਹ ਕੋਈ ਵੀ ਹੋਵੇ।

ਉਨ੍ਹਾਂ ਕਿਹਾ ਕਿ ਅਸਲ ’ਚ ਵਿਭਾਗ ਵਲੋਂ ਬਿਜਲੀ ਮੀਟਰਾਂ ਲਈ ਵਰਕ ਆਰਡਰ ਜਾਰੀ ਕਰਨ ਤੋਂ ਬਾਅਦ ਕਰਮਚਾਰੀਆਂ ਵਲੋਂ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ 2 ਖਪਤਕਾਰਾਂ ਦੇ ਘਰਾਂ ’ਚ ਬਿਜਲੀ ਮੀਟਰ ਲਗਾਏ ਗਏ ਹਨ, ਜਿਨ੍ਹਾਂ ਦੀ ਸਕਿਓਰਿਟੀ ਰਕਮ ਜੇਬ ’ਚ ਲੈ ਲਈ ਗਈ ਹੈ ਅਤੇ ਰਿਕਾਰਡਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ। ਮਾਮਲਾ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਖੁਦ ਘਪਲੇ ਦੀ ਰਿਪੋਰਟ ਤਿਆਰ ਕਰ ਕੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ, ਜਿਸ ਵਿਚ ਪਹਿਲਾਂ 300 ਮੀਟਰਾਂ ਨੂੰ ਸ਼ੱਕੀ ਐਲਾਨਿਆ ਜਾ ਰਿਹਾ ਸੀ, ਜਦੋਂ ਕਿ ਉਨ੍ਹਾਂ ਵਲੋਂ ਦੁਬਾਰਾ ਜਾਂਚ ਕਰਨ ਤੋਂ ਬਾਅਦ ਇਹ ਅੰਕੜਾ 425 ਦੇ ਨੇੜੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ, ਆਵਾਜਾਈ ਰੋਕੀ ਗਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News