ਇਸ ਦਿਨ ਬੱਸਾਂ ਦਾ ਸਫ਼ਰ ਹੋਵੇਗਾ ਮੁਫ਼ਤ, ਪ੍ਰਸ਼ਾਸਨ ਨੇ ਕਰ ''ਤਾ ਵੱਡਾ ਐਲਾਨ
Thursday, Aug 07, 2025 - 10:53 AM (IST)

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਸ਼ਨੀਵਾਰ ਨੂੰ ਰੱਖੜੀ ਦੇ ਤਿਉਹਾਰ ਮੌਕੇ ਮਹਿਲਾ ਯਾਤਰੀਆਂ ਨੂੰ ਮੁਫ਼ਤ ਬੱਸ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਹ ਵਿਸ਼ੇਸ਼ ਸਹੂਲਤ ਟ੍ਰਾਈਸਿਟੀ ਖੇਤਰ ’ਚ ਸੀ. ਟੀ. ਯੂ. ਅਤੇ ਸੀ. ਸੀ. ਬੀ. ਐੱਸ. ਐੱਸ. ਵੱਲੋਂ ਚਲਾਈਆਂ ਜਾਂਦੀਆਂ ਸਥਾਨਕ ਏ. ਸੀ. ਅਤੇ ਨਾਨ-ਏ. ਸੀ. ਬੱਸਾਂ ’ਚ ਲਾਗੂ ਹੋਵੇਗੀ।
ਇਹ ਵੀ ਪੜ੍ਹੋ : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਕੇਂਦਰ ਕੋਲ ਚੁੱਕਿਆ ਸ੍ਰੀ ਦਰਬਾਰ ਸਾਹਿਬ ਦਾ ਮਾਮਲਾ, ਕੀਤੀ ਵੱਡੀ ਮੰਗ
ਹਾਲਾਂਕਿ, ਇਹ ਛੋਟ ਸੀ. ਟੀ. ਯੂ. ਦੀਆਂ ਲੰਬੀ ਦੂਰੀ ਦੀਆਂ ਬੱਸਾਂ ’ਤੇ ਲਾਗੂ ਨਹੀਂ ਹੋਵੇਗੀ।
ਇਸ ਪਹਿਲ ਕਦਮੀ ਦਾ ਮਕਸਦ ਔਰਤਾਂ ਨੂੰ ਸੁਤੰਤਰ ਅਤੇ ਸੁਰੱਖਿਅਤ ਢੰਗ ਨਾਲ ਯਾਤਰਾ ਕਰਨ ਲਈ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਰੱਖੜੀ ਦੇ ਤਿਉਹਾਰ ਦੀ ਭਾਵਨਾ ਨੂੰ ਮਜ਼ਬੂਤੀ ਮਿਲੇਗੀ ਅਤੇ ਜਨਤਕ ਆਵਾਜਾਈ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8