ਵਿਦਿਆਰਥਣ ਦੀ ਮੌਤ ''ਤੇ ਮਾਇਆਵਤੀ ਦਾ ਫੁਟਿਆ ਗੁੱਸਾ, ਕਿਹਾ- ''ਧੀਆਂ ਆਖਰਕਾਰ ਕਿਵੇਂ ਅੱਗੇ ਵੱਧਣਗੀਆਂ?''

Tuesday, Aug 11, 2020 - 01:13 PM (IST)

ਵਿਦਿਆਰਥਣ ਦੀ ਮੌਤ ''ਤੇ ਮਾਇਆਵਤੀ ਦਾ ਫੁਟਿਆ ਗੁੱਸਾ, ਕਿਹਾ- ''ਧੀਆਂ ਆਖਰਕਾਰ ਕਿਵੇਂ ਅੱਗੇ ਵੱਧਣਗੀਆਂ?''

ਲਖਨਊ— ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਬੁਲੰਦਸ਼ਹਿਰ ਵਿਚ ਇਕ ਵਿਦਿਆਰਥਣ ਦੀ ਮੌਤ 'ਤੇ ਸੂਬੇ 'ਚ ਕਾਨੂੰਨ ਵਿਵਸਥਾ 'ਤੇ ਮੁੜ ਤੋਂ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬਸਪਾ ਮੁਖੀ ਨੇ ਅੱਜ ਭਾਵ ਮੰਗਲਵਾਰ ਨੂੰ ਕੀਤੇ ਟਵੀਟ ਵਿਚ ਕਿਹਾ ਕਿ ਬੁਲੰਦਸ਼ਹਿਰ ਵਿਚ ਆਪਣੇ ਚਾਚਾ ਨਾਲ ਬਾਈਕ 'ਤੇ ਜਾ ਰਹੀ ਹੋਣਹਾਰ ਵਿਦਿਆਰਥਣ ਸੁਦਿਕਸ਼ਾ ਭਾਟੀ ਨੂੰ ਮਨਚਲਿਆਂ ਦੀ ਵਜ੍ਹਾ ਨਾਲ ਆਪਣੀ ਜਾਨ ਗਵਾਉਣੀ ਪਈ, ਜੋ ਬਹੁਤ ਦੁਖਦ, ਸ਼ਰਮਨਾਕ ਅਤੇ ਨਿੰਦਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਧੀਆਂ ਆਖਰਕਾਰ ਕਿਵੇਂ ਅੱਗੇ ਵੱਧਣਗੀਆਂ? ਉੱਤਰ ਪ੍ਰਦੇਸ਼ ਸਰਕਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇ।

ਕੀ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ ਸਕਾਲਰਸ਼ਿਪ 'ਤੇ ਅਮਰੀਕਾ 'ਚ ਪੜ੍ਹਾਈ ਕਰਨ ਵਾਲੀ ਇਹ ਵਿਦਿਆਰਥਣ ਸੋਮਵਾਰ ਨੂੰ ਆਪਣੇ ਚਾਚਾ ਨਾਲ ਮਾਮਾ ਦੇ ਘਰ ਔਰੰਗਾਬਾਦ ਜਾ ਰਹੀ ਸੀ। ਇਸ ਦੌਰਾਨ ਬੁਲੇਟ ਸਵਾਰ ਦੋ ਨੌਜਵਾਨਾਂ ਨੇ ਸੁਦਿਕਸ਼ਾ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ, ਤਾਂ ਰੋਡ 'ਤੇ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਸੜਕ 'ਤੇ ਜਾ ਡਿੱਗੀ ਅਤੇ ਇਸ ਹੋਣਹਾਰ ਵਿਦਿਆਰਥਣ ਦੀ ਮੌਤ ਹੋ ਗਈ। 
ਸੁਦਿਕਸ਼ਾ ਅਮਰੀਕਾ ਦੇ ਇਕ ਨਾਮੀ ਕਾਲਜ ਵਿਚ ਪੜ੍ਹਾਈ ਕਰ ਰਹੀ ਸੀ ਅਤੇ ਉਹ ਛੁੱਟੀਆਂ 'ਚ ਘਰ ਆਈ ਹੋਈ ਸੀ। 20 ਅਗਸਤ ਨੂੰ ਸੁਦਿਕਸ਼ਾ ਨੂੰ ਅਮਰੀਕਾ ਵਾਪਸ ਪਰਤਣਾ ਸੀ। ਇਸ ਤੋਂ ਪਹਿਲਾਂ ਕਿ ਸੁਦਿਕਸ਼ਾ ਅਮਰੀਕਾ ਪਰਤਦੀ, ਸੋਮਵਾਰ ਨੂੰ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਈ। ਦੱਸ ਦੇਈਏ ਕਿ ਸੁਦਿਕਸ਼ਾ ਨੂੰ ਭਾਰਤ ਸਰਕਾਰ ਵਲੋਂ ਅਮਰੀਕਾ ਵਿਚ ਪੜ੍ਹਨ ਲਈ ਕਰੀਬ 3.80 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਸੀ। ਗੌਤਮਬੁੱਧ ਨਗਰ ਦੇ ਦਾਦਰੀ ਤਹਿਸੀਲ ਦੀ ਰਹਿਣ ਵਾਲੀ ਸੁਦਿਸ਼ਾ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸੁਦਿਕਸ਼ਾ ਦੇ ਪਿਤਾ ਢਾਬਾ ਚਲਾਉਂਦੇ ਹਨ। 

ਇਹ ਵੀ ਪੜ੍ਹੋ: ਕਰੋੜਾਂ ਦੀ ਸਕਾਲਰਸ਼ਿਪ 'ਤੇ ਪੜ੍ਹਨ ਗਈ ਸੀ ਅਮਰੀਕਾ, ਛੁੱਟੀਆਂ ਕੱਟਣ ਆਈ ਨਾਲ ਵਾਪਰਿਆ ਹਾਦਸਾ ਸਕਾਲਰਸ਼ਿਪ


author

Tanu

Content Editor

Related News