ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁੱਲ ਰਾਹੀਂ ਰਿਆਸੀ ਪਹੁੰਚੀ ਹਾਈ ਸਪੀਡ ਟਰੇਨ
Friday, Jun 28, 2024 - 11:12 PM (IST)
ਰਿਆਸੀ, (ਨਰਿੰਦਰ)- ਰੇਲ ਰਾਹੀਂ ਰਿਆਸੀ ਤੋਂ ਕਸ਼ਮੀਰ ਜਾਣ ਵਾਲਿਆਂ ਦਾ ਸੁਪਨਾ ਬਹੁਤ ਜਲਦੀ ਸਾਕਾਰ ਹੋਣ ਵਾਲਾ ਹੈ। ਸ਼ੁੱਕਰਵਾਰ ਰੇਲਵੇ ਦੇ ਸੁਰੱਖਿਆ ਕਮਿਸ਼ਨਰ ਦਿਨੇਸ਼ ਚੰਦ ਦੇਸ਼ਵਾਲ ਦੀ ਮੌਜੂਦਗੀ ’ਚ ਸੰਗਲਦਾਨ ਤੋਂ ਰਿਆਸੀ ਤੱਕ ਦੇ 46 ਕਿਲੋਮੀਟਰ ਲੰਬੇ ਟ੍ਰੈਕ ’ਤ ਤੀਜੀ ਵਾਰ ਅਤੇ ਤੇਜ਼ ਰਫਤਾਰ ਨਾਲ ਟ੍ਰੇਨ ਚਨਾਬ ਨਦੀ ’ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਰਾਹੀਂ ਰਿਆਸੀ ਸਟੇਸ਼ਨ ਪਹੁੰਚੀ। ਕੁਝ ਥਾਵਾਂ ’ਤੇ ਟਰੇਨ ਦੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਸੀ।
ਸੁਰੱਖਿਆ ਕਮਿਸ਼ਨਰ ਨੇ ਕਿਹਾ ਕਿ ਨਿਰੀਖਣ ਦੌਰਾਨ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਟਰੇਨ ਸੇਵਾ ਬਾਕਾਇਦਾ ਸ਼ੁਰੂ ਕਰਨ ਬਾਰੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਇੰਜਣ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਦਾ ਸਫਲ ਪ੍ਰੀਖਣ ਵੀ ਕੀਤਾ ਗਿਆ ਸੀ।