ਭਾਰਤ ''ਚ ਹੋਇਆ ਅਫਗਾਨੀ ਮਰੀਜ਼ ਦੀ ਦੁਰਲੱਭ ਬੀਮਾਰੀ ਦਾ ਸਫਲ ਇਲਾਜ

Sunday, Aug 19, 2018 - 01:36 AM (IST)

ਨਵੀਂ ਦਿੱਲੀ — ਦੁਰਲੱਭ ਪੈਰਾਸਿਟਿਕ ਇਨਫੈਕਸ਼ਨ ਤੋਂ ਪੀੜਤ ਇਕ ਅਫਗਾਨ ਮਰੀਜ਼ ਨੋਇਡਾ ਸਥਿਤ ਇਕ ਹਸਪਤਾਲ ਤੋਂ ਸਫਲ ਇਲਾਜ ਕਰਵਾਉਣ ਤੋਂ ਬਾਅਦ ਤੰਦਰੁਸਤ ਹੋ ਕੇ ਆਪਣੇ ਦੇਸ਼ ਪਰਤਿਆ। ਹਸਪਤਾਲ ਦੇ ਡਾਕਟਰਾਂ ਮੁਤਾਬਕ ਇਹ ਬਹੁਤ ਦੁਰਲੱਭ ਬੀਮਾਰੀ ਹੈ। ਹਸਪਤਾਲ ਦੇ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਮਰੀਜ਼ ਦੇ ਸਰੀਰ ਵਿਚ ਇਨਫੈਕਸ਼ਨ ਦਾ ਅਸਰ ਮਰੀਜ਼ ਦੇ ਸਪਾਈਨ (ਰੀੜ੍ਹ) ਅਤੇ ਗਰਦਨ 'ਤੇ ਹੋਇਆ ਸੀ। ਜਿਸ ਕਾਰਨ ਉਨ੍ਹਾਂ ਦੇ ਸਰੀਰ ਦਾ ਖੱਬਾ ਹਿੱਸਾ ਅਪਾਹਜ ਹੋ ਗਿਆ ਸੀ।


ਇਸ ਤੋਂ ਬਾਅਦ ਨਿਊਰੋਸਰਜਰੀ ਦੇ ਸੀਨੀਅਰ ਡਾ. ਰੋਹਨ ਸਿਨਹਾ ਨੇ ਹਸਪਤਾਲ ਦੇ ਸੀਨੀਅਰ ਸਰਜਨਾਂ ਦੀ ਟੀਮ ਨਾਲ ਮਿਲ ਕੇ ਸਫਲਤਾਪੂਰਵਕ 'ਸਪਾਈਨਲ ਕੋਰਡ ਡੀਕੰਪ੍ਰੈਸ਼ਨ ਅਤੇ ਰੀਸਟੋਰੇਸ਼ਨ' ਸਰਜਰੀ ਪੂਰੀ ਕੀਤੀ। ਅਫਗਾਨਿਸਤਾਨ ਦੇ 50 ਸਾਲਾ ਨਾਗਰਿਕ ਆਰਿਫ ਰੇਜਾਇਆ ਨੂੰ ਗਰਦਨ ਵਿਚ ਬਹੁਤ ਤੇਜ਼ ਦਰਦ ਸੀ। ਉਸ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ। ਉਹ ਆਪਣੇ ਹੱਥਾਂ ਵਿਚ ਕਮਜ਼ੋਰੀ ਅਤੇ ਚੱਲਣ ਵਿਚ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਸੀ। ਉਹ ਅਫਗਾਨਿਸਤਾਨ ਅਤੇ ਨਵੀਂ ਦਿੱਲੀ ਦੇ ਕਈ ਹਸਪਤਾਲਾਂ ਵਿਚ ਇਲਾਜ ਲਈ ਗਿਆ ਪਰ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।


ਇਸ ਤੋਂ ਬਾਅਦ ਮਈ 2017 ਵਿਚ ਉਹ ਨੋਇਡਾ ਸਥਿਤ ਜੇ. ਪੀ. ਹਸਪਤਾਲ ਆਇਆ। ਜਾਂਚ ਕਰਵਾਉਣ 'ਤੇ ਪਤਾ ਲੱਗਾ ਕਿ ਉਹ ਟੇਪਵਰਮ (ਜੀਨਸ ਏਕਾਈਨੋਕੋਕਸ) ਦੇ ਪੈਰਾਸਿਟਿਕ ਇਨਫੈਕਸ਼ਨ, ਹਾਈਡੇਟਿਡ ਤੋਂ ਪੀੜਤ ਹੈ। ਇਨਫੈਕਸ਼ਨ ਦਾ ਅਸਰ ਉਸਦੀ ਰੀੜ੍ਹ ਦੀ ਹੱਡੀ ਅਤੇ ਗਰਦਨ 'ਤੇ ਪਿਆ ਸੀ। ਚੰਗੀ ਤਰ੍ਹਾਂ ਜਾਂਚ ਕਰਵਾਉਣ ਤੋਂ ਬਾਅਦ ਉਸ ਨੂੰ ਸਪਾਈਨਲ ਕੋਰਡ ਡੀਕੰਪ੍ਰੈਸ਼ਨ ਅਤੇ ਫਿਕਸੇਸ਼ਨ ਸਰਜਰੀ ਦੀ ਸਲਾਹ ਦਿੱਤੀ ਗਈ। ਸਰਜਰੀ ਤੋਂ ਲੈ ਕੇ ਹੁਣ ਤੱਕ ਉਹ ਡਾਕਟਰਾਂ ਦੀ ਨਿਗਰਾਨੀ ਵਿਚ ਸੀ। ਹੁਣ ਉਸਦੀ ਹਾਲਤ ਬਿਲਕੁਲ ਠੀਕ ਹੈ।


Related News