ਭਾਰਤ ਦੀ ਵੱਡੀ ਸਫਲਤਾ, ਐਂਟੀ ਟੈਂਕ ਮਿਜ਼ਾਇਲ 'NAG' ਦਾ ਕੀਤਾ ਸਫਲ ਪ੍ਰੀਖਣ

Friday, Jul 19, 2019 - 08:49 PM (IST)

ਭਾਰਤ ਦੀ ਵੱਡੀ ਸਫਲਤਾ, ਐਂਟੀ ਟੈਂਕ ਮਿਜ਼ਾਇਲ 'NAG' ਦਾ ਕੀਤਾ ਸਫਲ ਪ੍ਰੀਖਣ

ਨਵੀਂ ਦਿੱਲੀ—  ਰੱਖਿਆ ਖੋਜ (DRDO) ਨੇ ਸ਼ੁੱਕਰਵਾਰ ਨੂੰ ਸਵਦੇਸ਼ੀ ਰੂਪ ਨਾਲ ਵਿਕਸਿਤ ਤੀਜੀ ਪੀੜ੍ਹੀ ਦੀ ਐਂਟੀ ਟੈਂਕ ਗਾਇਡੇਡ ਮਿਜ਼ਾਇਲ 'NAG' ਦਾ ਸਫਲ ਪ੍ਰੀਖਣ ਕੀਤਾ। ਇਹ ਪ੍ਰੀਖਣ ਭਾਰਤੀ ਫੌਜ ਵੱਲੋਂ 7 ਜੁਲਾਈ ਤੋਂ 18 ਜੁਲਾਈ ਵਿਚਾਲੇ ਕੀਤਾ ਗਿਆ। ਪੋਖਰਣ ਫੀਲਡ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਹੋਏ ਇਸ ਪ੍ਰੀਖਣ ਨੂੰ ਕਈ ਪੜਾਅ ਤੋਂ ਲੰਘਣਾ ਪਿਆ।

ਨਾਗ ਮਿਜ਼ਾਇਲ ਬਣਾਉਣ 'ਚ ਹੁਣ ਤਕ 350 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋ ਚੁੱਕਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਦਿਨ ਤੇ ਰਾਤ ਦੋਹਾਂ ਸਮੇਂ ਮਾਰ ਕਰ ਸਕਦੀ ਹੈ। ਇਸ ਮਿਜ਼ਾਇਲ ਨੂੰ 10 ਸਾਲ ਤਕ ਬਿਨਾਂ ਕਿਸੇ ਸਾਂਭ ਸੰਭਾਲ ਦੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ 230 ਕਿਲੋਮੀਟਰ ਪ੍ਰਤੀ ਸਕਿੰਡ ਦੇ ਹਿਸਾਬ ਨਾਲ ਆਪਣੇ ਟਾਰਗੇਟ 'ਤੇ ਨਿਸ਼ਾਨਾ ਲਗਾ ਸਕਦੀ ਹੈ। ਆਪਣੇ ਨਾਲ ਇਹ 8 ਕਿਲੋਗ੍ਰਾਮ ਧਮਾਕਾਖੇਜ ਸਮੱਗਰੀ ਲੈ ਕੇ ਜਾ ਸਕਦੀ ਹੈ।

ਥਰਡ ਜੇਨਰੇਸ਼ਨ ਗਾਇਡੇਡ ਐਂਟੀ ਟੈਂਕ ਮਿਜ਼ਾਇਲ ਨਾਗ ਦਾ ਉਤਪਾਦਨ ਇਸ ਸਾਲ ਦੇ ਅੰਤ 'ਚ ਸ਼ੁਰੂ ਹੋ ਜਾਵੇਗਾ। ਹੁਣ ਤਕ ਇਸ ਦਾ ਟ੍ਰਾਇਲ ਚੱਲ ਰਿਹਾ ਸੀ। ਸਾਲ 2018 'ਚ ਇਸ ਮਿਜ਼ਾਇਲ ਦਾ ਵਿੰਟਰ ਯੂਜ਼ਰ ਟ੍ਰਾਇਲ ਕੀਤਾ ਗਿਆ ਸੀ।

ਭਾਰਤੀ ਫੌਜ 8 ਹਜ਼ਾਰ ਨਾਗ ਮਿਜ਼ਾਇਲ ਖਰੀਦ ਸਕਦੀ ਹੈ ਜਿਸ 'ਚ ਸ਼ੁਰੂਆਤੀ ਦੌਰ 'ਚ 500 ਮਿਜ਼ਾਇਲਾਂ ਦੇ ਆਰਡਰ ਦਿੱਤੇ ਜਾਣ ਦੀ ਸੰਭਾਵਨਾ ਹੈ। ਨਾਗ ਦਾ ਨਿਰਮਾਣ ਭਾਰਤ 'ਚ ਮਿਜ਼ਾਇਲ ਬਣਾਉਣ ਵਾਲੀ ਇਕੱਲੀ ਸਰਕਾਰੀ ਕੰਪਨੀ ਭਾਰਤ ਡਾਇਨਾਮਿਕਸ ਲਿਮਟਿਡ ਕਰੇਗੀ।


author

Inder Prajapati

Content Editor

Related News