ਅਦਾਲਤ ਨੇ ਰਾਮ ਮੰਦਰ ''ਤੇ ਸਵਾਮੀ ਦੀ ਪਟੀਸ਼ਨ ''ਤੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
Tuesday, Jul 03, 2018 - 12:30 PM (IST)
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅਯੁੱਧਿਆ ਦੇ ਵਿਵਾਦਿਤ ਰਾਮ ਮੰਦਰ 'ਚ ਪੂਜਾ ਕਰਨ ਦਾ ਆਪਣਾ ਮੌਲਿਕ ਅਧਿਕਾਰ ਲਾਗੂ ਕਰਨ ਦੀ ਮੰਗ ਕਰਨ ਵਾਲੇ ਸੁਬਰਮਨੀਅਮ ਸਵਾਮੀ ਦੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ। ਅਦਾਲਤ ਨੇ ਸਵਾਮੀ ਨੂੰ ਕਿਹਾ ਕਿ ਪਟੀਸ਼ਨ ਤੋਂ ਬਾਅਦ 'ਚ ਜ਼ਿਕਰ ਕਰਨ। ਜੱਜ ਦੀਪਕ ਮਿਸ਼ਰਾ, ਜਸਟਿਸ ਏ.ਐੈੱਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ ਚੰਦਰਚੂੜ ਦੀ ਬੈਂਚ ਨੇ ਵਿਵਾਦ ਦੇ ਸੰਬੰਧ 'ਚ ਸਵਾਮੀ ਦੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕੀਤੇ ਜਾਣ ਅਤੇ ਉਸ 'ਤੇ ਸੁਣਵਾਈ ਦੇ ਅਨੁਰੋਧ 'ਤੇ ਵਿਚਾਰ ਕਰਨ ਤੋਂ ਬਾਅਦ ਕਿਹਾ ਕਿ 'ਤੁਸੀਂ ਬਾਅਦ 'ਚ ਇਸ ਦਾ ਜ਼ਿਕਰ ਕਰੋ'' ਸਵਾਮੀ ਨੇ ਕਿਹਾ ਕਿ 'ਬਾਅਦ 'ਚ' ਸ਼ਬਦ ਬਹੁਤ ਹੀ ਅਰਥ ਵਾਲਾ ਹੈ ਅਤੇ ਉਹ 15 ਦਿਨ ਬਾਅਦ ਫਿਰ ਤੋਂ ਇਸ ਪਟੀਸ਼ਨ ਨੂੰ ਰੱਖਣਗੇ। ਸੁਪਰੀਮ ਕੋਰਟ ਸਵਾਮੀ ਦੀ ਅਜਿਹੀ ਅਪੀਲ ਪਹਿਲਾਂ ਵੀ ਅਣਸੁਣੀ ਕਰ ਚੁੱਕਿਆ ਹੈ।
