ਦਿਸ਼ਾ ਰਵੀ ਦੇ ਹੱਕ ’ਚ ਸੜਕਾਂ ’ਤੇ ਉਤਰੇ ਵਿਦਿਆਰਥੀ, ‘ਲੋਕਤੰਤਰ ਖਤਰੇ ’ਚ ਹੈ’ ਦੇ ਲਾਏ ਨਾਅਰੇ

2/16/2021 6:42:49 PM

ਨਵੀਂ ਦਿੱਲੀ— ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਦੀ ਗਿ੍ਰਫ਼ਤਾਰੀ ਦਾ ਵਿਰੋਧ ਹੋ ਰਿਹਾ ਹੈ। ਗਰੇਟਾ ਥਨਬਰਗ ‘ਟੂਲਕਿੱਟ’ ਮਾਮਲੇ ’ਚ ਦਿਸ਼ਾ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਮ ਜਨਤਾ ਤੋਂ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਤੱਕ ਭਾਰੀ ਰੋਹ ਹੈ। ਦਿਸ਼ਾ ਰਵੀ ਨੂੰ ਬੈਂਗਲੁਰੂ ’ਚ ਗਿ੍ਰਫ਼ਤਾਰ ਕੀਤਾ ਗਿਆ। ਭਾਰਤੀ ਵਿਦਿਆਰਥਣ ਅਤੇ 22 ਸਾਲਾ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ’ਚ ਵਿਦਿਆਰਥੀ ਬੈਂਗਲੁਰੂ ਦੀਆਂ ਸੜਕਾਂ ’ਤੇ ਉਤਰੇ। ਉਨ੍ਹਾਂ ਨੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ’ਤੇ ਲਿਖਿਆ ਸੀ ਕਿ ‘ਕਿਸਾਨਾਂ ਦਾ ਸਮਰਥਨ ਕਰਨਾ ਕੋਈ ਗੁਨਾਹ ਨਹੀਂ ਹੈ’। ‘ਲੋਕਤੰਤਰ ਖ਼ਤਰੇ ’ਚ ਹੈ’। 

PunjabKesari

ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ

ਦਰਅਸਲ ਦਿੱਲੀ ਪੁਲਸ ਨੇ ਦਾਅਵਾ ਕੀਤਾ ਹੈ ਕਿ ਦਿਸ਼ਾ ਇਕ ਸਾਜਿਸ਼ ਦਾ ਹਿੱਸਾ ਹੈ। ਦਿਸ਼ਾ ਨੇ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਨੂੰ ਐਡਿਟ ਕੀਤਾ ਸੀ, ਜਿਸ ਨੂੰ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਸਮੇਤ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕੀਤਾ ਸੀ। ਦਿਸ਼ਾ ਨੂੰ ਐਤਵਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਨੂੰ 5 ਦਿਨ ਦੀ ਪੁਲਸ ਰਿਮਾਂਡ ’ਤੇ ਭੇਜਿਆ। 

PunjabKesari

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ 'ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ

ਦੱਸ ਦੇਈਏ ਕਿ 22 ਸਾਲਾ ਦਿਸ਼ਾ ਰਵੀ ਪੌਣ-ਪਾਣੀ ਕਾਰਕੁਨ ਹੈ। ਉਹ ਬੈਂਗਲੁਰੂ ਦੀ ਰਹਿਣ ਵਾਲੀ ਹੈ। ਦਿਸ਼ਾ ਬੈਂਗਲੁਰੂ ਦੇ ਇਕ ਪ੍ਰਾਈਵੇਟ ਕਾਲਜ ਤੋਂ ਬੀ. ਬੀ. ਏ. ਦੀ ਡਿਗਰੀ ਧਾਰਕ ਹੈ। ਉਹ ਫ੍ਰਾਈਡੇਜ ਫਾਰ ਫਿਊਚਰ ਇੰਡੀਆ’ ਨਾਮੀ ਸੰਗਠਨ ਦੀ ਸੰਸਥਾਪਕ ਮੈਂਬਰ ਵੀ ਹੈ। ਦਿਸ਼ਾ ਦੀ ਗਿ੍ਰਫ਼ਤਾਰੀ ਸ਼ਨੀਵਾਰ ਨੂੰ ਹੋਈ ਸੀ। ਦਿਸ਼ਾ ਰਵੀ ਲਗਾਤਾਰ ਕਈ ਕਾਲਮ, ਆਰਟੀਕਲ ਲਿਖਦੀ ਆਈ ਹੈ, ਜਿਸ ਵਿਚ ਉਸ ਨੇ ਵਾਤਾਵਰਣ ’ਚ ਬਦਲਾਅ ਨਾਲ ਜੁੜੀਆਂ ਚਿੰਤਾਵਾਂ ਨੂੰ ਸਾਹਮਣੇ ਰੱਖਿਆ ਹੈ। 

PunjabKesari

ਇਹ ਵੀ ਪੜ੍ਹੋ : ਗ੍ਰੇਟਾ ਦੇ ਦਸਤਾਵੇਜ਼ ਸ਼ੇਅਰ ਕਰਨ ’ਤੇ ਬੋਲੇ ਵਿਦੇਸ਼ ਮੰਤਰੀ,'ਟੂਲਕਿੱਟ' ਨੇ ਕੀਤੇ ਕਈ ਖੁਲਾਸੇ

ਦਿੱਲੀ ਪੁਲਸ ਨੇ ਦਿਸ਼ਾ ’ਤੇ ਕਿਸਾਨਾਂ ਦੇ ਸਮਰਥਨ ਵਿਚ ਬਣਾਈ ਗਈ ਵਿਵਾਦਪੂਰਨ ਟੂਲਕਿੱਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦਿਸ਼ਾ ਨੇ ਭਾਰਤ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਹੋਰ ਲੋਕਾਂ ਨਾਲ ਮਿਲ ਕੇ ਖਾਲਿਸਤਾਨ ਸਮਰਥਕ ਸਮੂਹ ‘ਪੋਏਟਿਕ ਜਸਟਿਸ ਫਾਊਂਡੇਸ਼ਨ’ ਨਾਲ ਮਿਲੀਭਗਤ ਕੀਤੀ ਹੈ। ਦਿੱਲੀ ਪੁਲਸ ਨੇ ਸੋਮਵਾਰ ਨੂੰ ਕਿਹਾ ਸੀ ਕਿ ਦਿਸ਼ਾ ਰਵੀ ਨਾਲ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਟੂਲਕਿੱਟ ਬਣਾਈ ਸੀ।

PunjabKesari

ਇਹ ਵੀ ਪੜ੍ਹੋ : ਜਾਣੋ ਕੌਣ ਹੈ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ

PunjabKesari

ਕੀ ਹੈ ਟੂਲਕਿੱਟ
'ਟੂਲਕਿੱਟ' ਇਕ ਡਿਜ਼ੀਟਲ ਹਥਿਆਰ ਹੈ, ਜਿਸ ਦੀ ਵਰਤੋਂ ਸੋਸ਼ਲ ਮੀਡੀਆ 'ਤੇ ਅੰਦੋਲਨ ਨੂੰ ਹਵਾ ਦੇਣ ਲਈ ਹੁੰਦੀ ਹੈ। ਪਹਿਲੀ ਵਾਰ ਅਮਰੀਕਾ 'ਚ ਬਲੈਕ ਲਾਈਵ ਮੈਟਰ ਅੰਦੋਲਨ ਦੌਰਾਨ ਇਕ ਦਾ ਨਾਂ ਸਾਹਮਣੇ ਆਇਆ ਸੀ। ਅਮਰੀਕੀ ਪੁਲਸ ਵਲੋਂ ਇਕ ਅਸ਼ਵੇਤ ਸ਼ਖਸ ਦਾ ਕਤਲ ਕੀਤੇ ਜਾਣ ਤੋਂ ਬਾਅਦ ਇਸ ਅੰਦੋਲਨ ਨੇ ਜਨਮ ਲਿਆ, ਜਿਸ ਨੂੰ ਪੂਰੀ ਦੁਨੀਆ ਦਾ ਸਮਰਥਨ ਮਿਲਿਆ। ਅਮਰੀਕਾ 'ਚ ਇਸ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਲੋਕਾਂ ਨੇ ਇਕ ਟੂਲਕਿੱਟ ਤਿਆਰ ਕੀਤੀ ਸੀ। ਇਸ 'ਚ ਅੰਦੋਲਨ 'ਚ ਹਿੱਸਾ ਕਿਵੇਂ ਲਿਆ ਜਾਵੇ, ਕਿਸ ਜਗ੍ਹਾ 'ਤੇ ਜਾਇਆ ਜਾਵੇ, ਪੁਲਸ ਐਕਸ਼ਨ 'ਤੇ ਕੀ ਕਰੀਏ? ਕਿਹੜੇ ਹੈਸ਼ਟੈਗ ਦੀ ਵਰਤੋਂ ਕਰੀਏ, ਜਿਸ ਨਾਲ ਵੱਧ ਲੋਕਾਂ ਤੱਕ ਗੱਲ ਪਹੁੰਚੇ ਸਮੇਤ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ।

PunjabKesari


Tanu

Content Editor Tanu