ਸਕੂਲ ਪ੍ਰਸ਼ਾਸਨ ਦਾ ਹੈਰਾਨੀਜਨਕ ਕਾਰਾ ! ਮੰਤਰੀ ਦੇ ਸਵਾਗਤ ਲਈ ਵਿਦਿਆਰਥੀਆਂ ਕੋਲੋਂ ਕਰਵਾਈ ਸਫ਼ਾਈ
Tuesday, Jun 24, 2025 - 12:21 PM (IST)
 
            
            ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲੇ ਦੇ ਜ਼ਿਲਾ ਪ੍ਰੀਸ਼ਦ ਦੇ ਇਕ ਸਕੂਲ ਦੇ ਵਿਦਿਆਰਥੀਆਂ ਕੋਲੋਂ ਸਕੂਲ ਖੁੱਲ੍ਹਣ ਸਮੇਂ ਕਥਿਤ ਤੌਰ ’ਤੇ ਮੰਤਰੀ ਦਾਦਾ ਦਾ ਸਵਾਗਤ ਕਰਨ ਲਈ ਸਕੂਲ ਦੀ ਸਫਾਈ ਕਰਵਾਈ ਗਈ। ਬਾਅਦ ’ਚ ਮੰਤਰੀ ਨੇ ਇਸ ਕਦਮ ਨੂੰ ਗਲਤ ਦੱਸਿਆ ਅਤੇ ਜਾਂਚ ਦਾ ਵਾਅਦਾ ਕੀਤਾ। ਦੇਉਲਗਾਓਂ ਰਾਜਾ ਤਾਲੁਕਾ ਦੇ ਸਿੰਗਾਵ ਜਹਾਂਗੀਰ ’ਚ ਜ਼ਿਲਾ ਪ੍ਰੀਸ਼ਦ ਸਕੂਲ ਦੇ ਕਲਾਸਰੂਮਾਂ ਅਤੇ ਮੈਦਾਨ ਦੀ ਸਫਾਈ ਕਰਦੇ ਵਿਦਿਆਰਥੀਆਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੂਬੇ ਦੇ ਸਿੱਖਿਆ ਮੰਤਰੀ ਭੁਸੇ ਨੇ ਕਿਹਾ ਕਿ ਜੇ ਅਜਿਹਾ ਕੁਝ ਹੋਇਆ ਹੈ ਤਾਂ ਇਹ ਗਲਤ ਹੈ। ਅਸੀਂ ਇਸ ਦੀ ਜਾਂਚ ਜ਼ਰੂਰ ਕਰਵਾਵਾਂਗੇ। ਭੁਸੇ ਸਕੂਲ ’ਚ ਅਕਾਦਮਿਕ ਸਾਲ 2025-26 ਦੀ ਸ਼ੁਰੂਆਤ ਲਈ ਆਯੋਜਿਤ ਇਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            