ਸਰਕਾਰੀ ਸਕੂਲ ''ਚ ਵੱਡਾ ਹਾਦਸਾ ! ਲੰਚ ਲਈ ਲਾਈਨ ''ਚ ਲੱਗੀ ਕੁੜੀ ਦੀਆਂ ਵੱਢੀਆਂ ਗਈਆਂ 2 ਉਂਗਲਾਂ

Saturday, Feb 14, 2026 - 10:58 AM (IST)

ਸਰਕਾਰੀ ਸਕੂਲ ''ਚ ਵੱਡਾ ਹਾਦਸਾ ! ਲੰਚ ਲਈ ਲਾਈਨ ''ਚ ਲੱਗੀ ਕੁੜੀ ਦੀਆਂ ਵੱਢੀਆਂ ਗਈਆਂ 2 ਉਂਗਲਾਂ

ਬੈਂਗਲੁਰੂ- ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਗੁਲੁਰੂ ਪਿੰਡ 'ਚ ਇਕ ਸਰਕਾਰੀ ਮਾਡਲ ਹਾਇਰ ਪ੍ਰਾਇਮਰੀ ਸਕੂਲ 'ਚ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਦੁਪਹਿਰ ਦੇ ਖਾਣੇ ਲਈ ਲਾਈਨ 'ਚ ਖੜ੍ਹੀ ਪਹਿਲੀ ਜਮਾਤ ਦੀ ਵਿਦਿਆਰਥਣ ਚਿਨਮਈਦੇਵੀ ਦਾ ਲੋਹੇ ਦੇ ਦਰਵਾਜ਼ੇ 'ਚ ਹੱਥ ਆਉਣ ਕਾਰਨ 2 ਉਂਗਲਾਂ ਕੱਟ ਗਈਆਂ। ਬੱਚੀ ਦੇ ਮਾਪਿਆਂ ਨੇ ਸਕੂਲ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ।

ਸਟਾਫ਼ ਨੇ ਕੱਟੀਆਂ ਉਂਗਲਾਂ ਸੁੱਟੀਆਂ 

ਇਹ ਘਟਨਾ 9 ਫਰਵਰੀ ਨੂੰ ਉਸ ਸਮੇਂ ਵਾਪਰੀ ਜਦੋਂ ਬੱਚੀ ਲੰਚ ਲਈ ਲਾਈਨ 'ਚ ਖੜ੍ਹੀ ਸੀ। ਬੱਚੀ ਦੀ ਮਾਂ ਅੰਬਿਕਾ ਅਨੁਸਾਰ, ਲੋਹੇ ਦੇ ਦਰਵਾਜ਼ੇ ਨੂੰ ਪਿੱਛੇ ਤੋਂ ਧੱਕਾ ਲੱਗਣ ਕਾਰਨ ਬੱਚੀ ਦੀਆਂ ਉਂਗਲਾਂ ਦਰਵਾਜ਼ੇ ਦੇ ਗੈਪ 'ਚ ਫਸ ਕੇ ਕੱਟ ਗਈਆਂ। ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਸਕੂਲ ਦੇ ਕਰਮਚਾਰੀਆਂ ਨੇ ਕੱਟੀਆਂ ਹੋਈਆਂ ਉਂਗਲਾਂ ਨੂੰ ਇਹ ਕਹਿ ਕੇ ਸੁੱਟ ਦਿੱਤਾ ਕਿ ਇਸ ਨਾਲ ਦੂਜੇ ਬੱਚੇ ਡਰ ਜਾਣਗੇ।

ਅਧਿਆਪਕ ਨੇ 'ਮਾਮੂਲੀ ਸੱਟ' ਕਹਿ ਕੇ ਪੱਲਾ ਝਾੜਿਆ 

ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਦੇ ਇਕ ਅਧਿਆਪਕ ਨੇ ਫੋਨ 'ਤੇ ਇਸ ਘਟਨਾ ਨੂੰ 'ਮਾਮੂਲੀ ਸੱਟ' ਦੱਸਿਆ ਸੀ, ਪਰ ਜਦੋਂ ਉਹ ਸਕੂਲ ਪਹੁੰਚੇ ਤਾਂ ਬੱਚੀ ਖੂਨ ਨਾਲ ਲੱਥਪੱਥ ਅਤੇ ਬੇਹੋਸ਼ ਸੀ। ਸਕੂਲ ਵੱਲੋਂ ਬੱਚੀ ਨੂੰ ਕੋਈ ਤੁਰੰਤ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ ਅਤੇ ਮਾਪਿਆਂ ਦੇ ਆਉਣ ਤੱਕ ਉਸ ਨੂੰ ਸਕੂਲ 'ਚ ਹੀ ਰੱਖਿਆ ਗਿਆ। ਬਾਅਦ 'ਚ ਪਿਤਾ ਨੇ ਆਪਣੀ ਮੋਟਰਸਾਈਕਲ 'ਤੇ ਬੱਚੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।

ਪੁਲਸ ਵੱਲੋਂ ਮਾਮਲਾ ਦਰਜ, ਅਧਿਕਾਰੀ 'ਤੇ ਜਾਤੀਸੂਚਕ ਟਿੱਪਣੀ ਦੇ ਦੋਸ਼ 

ਇਸ ਮਾਮਲੇ 'ਚ ਤੁਮਕੁਰੂ ਦਿਹਾਤੀ ਪੁਲਸ ਨੇ ਪ੍ਰਿੰਸੀਪਲ ਨਾਗੇਸ਼, ਅਧਿਆਪਕ, ਕਰਮਚਾਰੀ ਵੈਂਕਟੇਸ਼ ਅਤੇ ਬਲਾਕ ਸਿੱਖਿਆ ਅਫ਼ਸਰ (BEO) ਹਨੁਮੰਤੱਪਾ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) 2023 ਅਤੇ ਜੁਵੇਨਾਈਲ ਜਸਟਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. (FIR) ਦਰਜ ਕੀਤੀ ਹੈ। ਸ਼ਿਕਾਇਤ 'ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਇਕ ਸਥਾਨਕ ਪੰਚਾਇਤ ਮੈਂਬਰ ਨੇ BEO ਨਾਲ ਸੰਪਰਕ ਕੀਤਾ, ਤਾਂ ਉਸ ਨੇ ਕਥਿਤ ਤੌਰ 'ਤੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਜਾਤੀ-ਆਧਾਰਿਤ ਅਪਮਾਨਜਨਕ ਟਿੱਪਣੀਆਂ ਕੀਤੀਆਂ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News